ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੂੰ ਲੋਕਾਂ ਦੇ ਗੁੱਸੇ ਦਾ ਹੋਣਾ ਪਿਆ ਸ਼ਿਕਾਰ, ਕੁਝ ਹੀ ਮਿੰਟਾਂ ਬਾਅਦ ਡਿਲੀਟ ਕੀਤੀ ਤਸਵੀਰ

Reported by: PTC Punjabi Desk | Edited by: Shaminder  |  May 23rd 2022 03:01 PM |  Updated: May 23rd 2022 03:01 PM

ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੂੰ ਲੋਕਾਂ ਦੇ ਗੁੱਸੇ ਦਾ ਹੋਣਾ ਪਿਆ ਸ਼ਿਕਾਰ, ਕੁਝ ਹੀ ਮਿੰਟਾਂ ਬਾਅਦ ਡਿਲੀਟ ਕੀਤੀ ਤਸਵੀਰ

ਰਾਮਾਇਣ ‘ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ (Dipika Chikhlia)ਨੂੰ ਲੋਕਾਂ ਦੇ ਗੁੱਸੇ ਦਾ ਉਸ ਵੇਲੇ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਕਰਟ ‘ਚ ਆਪਣੀ ਇੱਕ ਤਸਵੀਰ ਸਾਂਝੀ ਕਰ ਦਿੱਤੀ । ਜਿਸ ਤੋਂ ਬਾਅਦ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ । ਹਾਲਾਂਕਿ ਇਸ ਤਸਵੀਰ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ।

dipika chikhalia, image From instagram

ਹੋਰ ਪੜ੍ਹੋ : 33 ਸਾਲ ਬਾਅਦ ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਦਾ ਖੁਲਾਸਾ, ਹੇਮਾ ਮਾਲਿਨੀ ਨੇ ਸੀਰੀਅਲ ‘ਚ ਲਿਪਸਟਿਕ ਨਾ ਲਗਾਉਣ ਦੀ ਮੇਕਰਸ ਨੂੰ ਦਿੱਤੀ ਸੀ ਰਾਇ

ਦੱਸ ਦਈਏ ਕਿ ਦੀਪਿਕਾ ਚਿਖਾਲਿਆ ਨੂੰ ਉਸ ਦੇ ਸੀਰੀਅਲ ਰਾਮਾਇਣ ਕਰਕੇ ਘਰ-ਘਰ ਪੂਜਿਆ ਜਾਣ ਲੱਗ ਪਿਆ ਸੀ ਅਤੇ ਜਦੋਂ ਦੂਰਦਰਸ਼ਨ ‘ਤੇ ਉਨ੍ਹਾਂ ਦਾ ਸੀਰੀਅਲ ਆਉਂਦਾ ਸੀ ਤਾਂ ਲੋਕ ਦੀਪਿਕਾ ਨੂੰ ਸੀਤਾ ਮਾਤਾ ਦੇ ਰੂਪ ‘ਚ ਵੇਖ ਕੇ ਮੱਥਾ ਟੇਕਦੇ ਸਨ । ਪਰ ਜਦੋਂ ਲੋਕਾਂ ਨੇ ਅਦਾਕਾਰਾ ਨੂੰ ਵ੍ਹਾਈਟ ਰੰਗ ਸ ਕਮੀਜ਼, ਸਕਰਟ ਤੇ ਟਾਈ ਪਾਏ ਦੇਖਿਆ ਤਾਂ ਉਹ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ।

dipika chikhalia, image From instagram

ਹੋਰ ਪੜ੍ਹੋ : ‘ਰਾਮਾਇਣ’ ‘ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੰਦਰਕਾਂਤ ਪਾਂਡਿਆ ਦਾ ਹੋਇਆ ਦੇਹਾਂਤ

ਦਰਅਸਲ ਦੀਪਿਕਾ ਕਿਸੇ ਪਾਰਟੀ ‘ਚ ਗਈ ਹੋਈ ਸੀ । ਜਿੱਥੇ ਉਸ ਨੇ ਇਹ ਤਸਵੀਰ ਖਿਚਵਾਈ। ਤਸਵੀਰ ਤੋਂ ਲੱਗਦਾ ਹੈ ਕਿ ਉਹ ਕਿਸੇ ਥੀਮ ਪਾਰਟੀ ‘ਚ ਗਈ ਸੀ ਅਤੇ ਇਸ ਤਸਵੀਰ ‘ਚ ਉਸ ਨੇ ਹੱਥ ‘ਚ ਸ਼ਰਾਬ ਦਾ ਗਲਾਸ ਵੀ ਫੜਿਆ ਹੋਇਆ ਹੈ ।

dipika ,. image From instagram

ਦੱਸ ਦਈਏ ਕਿ ਦੀਪਿਕਾ ਨੂੰ ਲੋਕ ਸੀਤਾ ਮਾਤਾ ਵਜੋਂ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਇਸ ਰੂਪ ਨੂੰ ਵੇਖ ਕੇ ਪ੍ਰਸ਼ੰਸਕਾਂ ਅਤੇ ਯੂਜਰਜ਼ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ । ਦੀਪਿਕਾ ਚਿਖਾਲਿਆ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਦੇ ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਪਸੰਦ ਕਰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਟੀਵੀ ਸੀਰੀਅਲਸ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network