ਸਹਿ ਅਦਾਕਾਰ ਦੇ ਤੌਰ ਤੇ ਕਈ ਹਿੱਟ ਫ਼ਿਲਮਾਂ ਦੇਣ ਵਾਲਾ ਦੀਪਕ ਤਿਜੋਰੀ ਇਸ ਵਜ੍ਹਾ ਕਰਕੇ ਨਹੀਂ ਬਣ ਸਕਿਆ ਕਿਸੇ ਫ਼ਿਲਮ ’ਚ ਹੀਰੋ
90 ਦੇ ਦਹਾਕੇ ਵਿੱਚ ਕਈ ਫ਼ਿਲਮਾਂ ਨਾਲ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਦੀਪਕ ਤਿਜੋਰੀ ਦਾ ਜਨਮ 1961 ਨੂੰ ਹੋਇਆ ਸੀ । ਦੀਪਕ ਤਿਜੋਰੀ ਦਾ ਕਰੀਅਰ ਇਸ ਵਜ੍ਹਾ ਕਰਕੇ ਖ਼ਾਸ ਹੈ ਕਿਉਂਕਿ ਉਹਨਾਂ ਨੂੰ ਇੱਕ ਹੀਰੋ ਦੀ ਬਜਾਏ ਸਹਿ ਕਲਾਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ । 1990 ਵਿੱਚ ਆਸ਼ਕੀ ਫ਼ਿਲਮ ਨਾਲ ਉਹਨਾਂ ਨੂੰ ਪਹਿਚਾਣ ਮਿਲੀ ਸੀ । ਇਸ ਫ਼ਿਲਮ ਦਾ ਹੀਰੋ ਰਾਹੁਲ ਰਾਏ ਸੀ । ਇਸ ਵਿੱਚ ਉਹਨਾਂ ਨੇ ਹੀਰੋ ਦਾ ਰੋਲ ਨਿਭਾਇਆ ਸੀ ।
ਇਸ ਤੋਂ ਬਾਅਦ ਉਹ ਕਈ ਸੁਪਰਹਿੱਟ ਫ਼ਿਲਮਾਂ ਦਾ ਹਿੱਸਾ ਬਣੇ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਸੜਕ, ਖਿਲਾੜੀ, ਜੋ ਜੀਤਾ ਵਹੀ ਸਿਕੰਦਰ, ਕਭੀ ਹਾਂ ਕਭੀ ਨਾਂਹ ਵਰਗੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਦਿਖਾਈ ਦਿੱਤੇ । ਉਹਨਾਂ ਦੇ ਕੰਮ ਦੀ ਤਾਰੀਫ ਹੀਰੋ ਵਾਂਗ ਹੀ ਹੋਈ । ਦੀਪਕ ਤਿਜੋਰੀ ਫ਼ਿਲਮ ‘ਪਹਿਲਾ ਨਸ਼ਾ’ ਵਿੱਚ ਹੀਰੋ ਦੇ ਰੂਪ ਵਿੱਚ ਆਏ ਪਰ ਇਸ ਫ਼ਿਲਮ ਨੂੰ ਬਾਕਸ ਆਫ਼ਿਸ ਤੇ ਸਫ਼ਲਤਾ ਨਹੀਂ ਮਿਲੀ ।
ਪਰ ਸਹਿ ਕਲਾਕਾਰ ਦੇ ਤੌਰ ਦੇ ਉਹਨਾਂ ਦਾ ਸਿੱਕਾ ਚਲਦਾ ਰਿਹਾ । ਅਦਾਕਾਰੀ ਦੇ ਖੇਤਰ ਵਿੱਚ ਲੰਮਾਂ ਸਮਾਂ ਰਹਿਣ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਡਾਇਰੈਕਟ ਵੀ ਕੀਤੀਆਂ ਪਰ ਉਹਨਾਂ ਨੂੰ ਇਸ ਖੇਤਰ ਵਿੱਚ ਕੁਝ ਖ਼ਾਸ ਸਫ਼ਲਤਾ ਨਹੀਂ ਮਿਲੀ ।