ਦੀਪ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਦੱਸੀ 26 ਜਨਵਰੀ ਵਾਲੇ ਦਿਨ ਦੀ ਸਚਾਈ
ਦੀਪ ਸਿੱਧੂ ਕਿਸਾਨਾਂ ਦੇ ਨਿਸ਼ਾਨੇ ‘ਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸੱਚ ਕਦੇ ਨਹੀਂ ਲੁਕਦਾ, ਸੱਚ ਨੇ ਤਾ ਸਾਹਮਣੇ ਆਉਣਾ, ਜੇ ਤੁਸੀਂ ਸੱਚ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੇਖੋ. ਇਹ ਵੀਡੀਓ 26 ਜਨਵਰੀ ਦੀ ਹੈ। ਸਾਡੇ ਨਿਸ਼ਾਨ ਸਾਬ ਅਤੇ ਕਿਸਾਨੀ ਝੰਡੇ ਨੂੰ ਲਹਿਰਾਉਣ ਤੋਂ ਬਾਅਦ, ਸੰਗਤ ਨੇ ਖੁਦ ਮੈਨੂੰ ਟਰੈਕਟਰ ਤੇ ਬਿਠਾ ਦਿੱਤਾ ਅਤੇ ਬੋਲਣ ਲਈ ਕਿਹਾ, ਕੀ ਮੇਰਾ ਇੱਕ ਵੀ ਸ਼ਥਦ ਭੜਕਾਊ ਹੈ, ਇਹ ਬਹੁਤ ਸਪਸ਼ਟ ਹੈ ਕਿ ਇੱਥੇ ਕੋਈ ਸਮੱਸਿਆ ਨਹੀਂ ਹੋਈ
ਅਸੀਂ ਸਤਿਕਾਰ ਨਾਲ ਸਾਡੇ ਕਿਸਾਨ ਆਗੂਆਂ ਦੀ ਅਗਵਾਈ ਦੀ ਪਾਲਣਾ ਕਰ ਰਹੇ ਸੀ ਅਤੇ ਅੱਨੀ ਬੌਲੀ ਸਰਕਾਰ ਨੂੰ ਜਗਾ ਰਹੇ ਸੀ। ਸੱਚ ਨੂੰ ਸਮਝੋ ਤਾਂ ਸਹੀ’।ਸਿੱਧੂ ਨੇ ਦਾਅਵਾ ਕੀਤਾ ਕਿ ਉਹ ਤਾਂ ਸਟੇਜ ਤੋਂ ਵੀ ਕਿਸਾਨ ਆਗੂਆਂ ਦਾ ਸਮਰਥਨ ਕਰਦੇ ਰਹੇ ਹਨ।
ਹੋਰ ਪੜ੍ਹੋ : ਸਰਦੀਆਂ ‘ਚ ਗੁੜ ਖਾਣ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ
ਸਿੱਧੂ ਨੇ ਅੱਗੇ ਕਿਹਾ, ਮੈਂ ਜਦੋਂ ਲਾਲ ਕਿਲੇ ਪੁੱਜਾ, ਤਦ ਤੱਕ ਗੇਟ ਟੁੱਟ ਚੁੱਕਾ ਸੀ। ਉਸ ਵਿੱਚ ਹਜ਼ਾਰਾਂ ਦੀ ਭੀੜ ਖੜ੍ਹੀ ਸੀ।
ਮੈਂ ਬਾਅਦ ’ਚ ਉੱਥੇ ਪੁੱਜਾ। ਉੱਥੇ ਸੈਂਕੜੇ ਟ੍ਰੈਕਟਰ ਪਹਿਲਾਂ ਤੋਂ ਹੀ ਖੜ੍ਹੇ ਸਨ। ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ, ਜੋ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਸੀ।
View this post on Instagram