ਦੀਪ ਸਿੱਧੂ ਦੀ 'ਗਰਲ ਫ੍ਰੈਂਡ' ਰੀਨਾ ਰਾਏ ਹੋਈ ਭਾਵੁਕ, ਜਾਣੋ ਪੂਰੀ ਖ਼ਬਰ
ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਭਾਵੇਂ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਅੱਜ ਵੀ ਦਿਲੋ ਯਾਦ ਕਰਦੇ ਨੇ। ਖ਼ਾਸ ਕਰਕੇ ਦੀਪ ਸਿੱਧੂ ਦੀ 'ਗਰਲ ਫ੍ਰੈਂਡ' ਰੀਨਾ ਰਾਏ, ਜੋ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਟੁੱਟ ਗਈ ਹੈ। ਉਹ ਅਕਸਰ ਹੀ ਦੀਪ ਦੇ ਲਈ ਖ਼ਾਸ ਪੋਸਟਾਂ ਪਾਉਂਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਪਾਈ ਹੈ।
ਹੋਰ ਪੜ੍ਹੋ : ਦੇਖੋ ਵੀਡੀਓ: ਗੁਰਬਾਜ਼ ਗਰੇਵਾਲ ਵੀ ਪੱਟਿਆ ਹੋਇਆ ‘Diana’ ਸ਼ੋਅ ਦਾ, ਪਾਪਾ ਗਿੱਪੀ ਗਰੇਵਾਲ ਨੂੰ ਵੀ ਦੇਖਣ ਨਹੀਂ ਦਿੰਦਾ ਟੀਵੀ
ਅਦਾਕਾਰਾ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੀਪ ਸਿੱਧੂ ਦੇ ਨਾਲ ਬਿਤਾਏ ਕੁਝ ਖੁਸ਼ਨੁਮਾਂ ਪਲਾਂ ਨੂੰ ਸ਼ੇਅਰ ਕਰਦੇ ਹੋਏ ਬਹੁਤ ਹੀ ਇਮੋਸ਼ਨਲ ਕੈਪਸ਼ਨ ਪਾਈ ਹੈ। ਉਸ ਨੇ ਲਿਖਿਆ ਹੈ- ‘ਤੁਸੀਂ ਅਤੇ ਮੈਂ ਇੱਕੋ ਹਵਾ ਵਿਚ ਸਾਹ ਲੈ ਰਹੇ ਸੀ, ਹੁਣ ਮੈਂ ਇਕੱਲੀ ਉਸ ਹਵਾ ਵਿਚ ਸਾਹ ਲੈ ਰਹੀ ਹਾਂ, ਅਤੇ ਮੈਂ ਹੌਲੀ ਹੌਲੀ ਉਸ ਹਵਾ ਵਿੱਚੋਂ ਬਾਹਰ ਨਿਕਲ ਰਹੀ ਹਾਂ... ਮੈਨੂੰ ਤੇਰੀ ਯਾਦ ਆਉਂਦੀ ਹੈ ਮੇਰੀ ਜਾਨ....#Icantwaittoseeyouontheotherside#Kiki#Iloveyou’ ਤੇ ਨਾਲ ਹੀ ਉਨ੍ਹਾਂ ਰੋਣ ਵਾਲਾ ਤੇ ਦਿਲ ਟੁੱਟਣ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰੀਨਾ ਰਾਏ ਤੇ ਦੀਪ ਸਿੱਧੂ ਪਿਆਰ ਦੀ ਨਿਸ਼ਾਨੀ ਮੰਨੇ ਜਾਂਦੇ ਤਾਜ ਮਹਿਲ ਦੇ ਕੋਲ ਨਜ਼ਰ ਆ ਰਹੇ ਹਨ। ਤਾਜ ਮਹਿਲ ‘ਚ ਦੋਵੇਂ ਨੇ ਵੱਖ-ਵੱਖ ਪੋਜ਼ਾਂ ਚ ਆਪਣੀ ਤਸਵੀਰਾਂ ਖਿਚਵਾਈਆਂ। ਤਸਵੀਰਾਂ 'ਚ ਵੀ ਦੋਵਾਂ ਦਾ ਪਿਆਰ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਵੇਂ ਇੱਕ ਦੂਜੇ ਦੇ ਨਾਲ ਕਿੰਨਾ ਪਿਆਰ ਕਰਦੇ ਸਨ। ਦੱਸ ਦਈਏ ਕਿ ਦੀਪ ਸਿੱਧੂ ਦੀ ਇਸੇ ਸਾਲ 15 ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਕਾਰ ਹਾਦਸੇ 'ਚ ਰੀਨਾ ਰਾਏ ਜੋ ਕਿ ਵਾਲ-ਵਾਲ ਬਚ ਗਈ ਸੀ ।
View this post on Instagram