ਦੇਬੀ ਮਕਸੂਦਪੁਰੀ ਨੇ ਦੀਪ ਜੰਡੂ ਨਾਲ ਬਣਾਈ ਜੋੜੀ, ਕਰ ਰਹੇ ਨੇ ਕੁਝ ਨਵਾਂ 

Reported by: PTC Punjabi Desk | Edited by: Rupinder Kaler  |  January 15th 2019 11:18 AM |  Updated: January 15th 2019 11:18 AM

ਦੇਬੀ ਮਕਸੂਦਪੁਰੀ ਨੇ ਦੀਪ ਜੰਡੂ ਨਾਲ ਬਣਾਈ ਜੋੜੀ, ਕਰ ਰਹੇ ਨੇ ਕੁਝ ਨਵਾਂ 

ਪੰਜਾਬ ਦੇ ਨਾਮਵਰ ਗੀਤਕਾਰ ਅਤੇ ਗਾਇਕ ਦੇਬੀ ਮਕਸੁਦਪੁਰੀ ਦਾ ਨਵਾਂ ਗਾਣਾ ਆ ਰਿਹਾ ਹੈ । ਦੇਬੀ ਇਹ ਗਾਣਾ ਨਾਮਵਰ ਮਿਊਜ਼ਿਕ ਕੰਪੋਜਰ ਅਤੇ ਰੈਪਰ ਦੀਪ ਜੰਡੂ ਨਾਲ ਕਰ ਰਹੇ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦੇਬੀ ਦਾ ਇਹ ਸਿੰਗਲ ਟਰੈਕ ਹੈ । ਦੇਬੀ ਇਸ ਗਾਣੇ ਨੂੰ "ਛੱਲਾ" ਟਾਈਟਲ ਹੇਠ ਜਾਰੀ ਕਰਨਗੇ ।

Debi Makhsoospuri Debi Makhsoospuri

ਦੇਬੀ ਮਕਸੂਦਪੁਰੀ ਨੇ ਇਸ ਗਾਣੇ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਵੀ ਦਿੱਤੀ ਹੈ । ਉਹਨਾਂ ਵੱਲੋਂ ਇੱਕ ਵੀਡਿਓ ਪਾਈ ਗਈ ਹੈ । ਜਿਸ ਵਿੱਚ ਉਹ ਦੱਸ ਰਹੇ ਹਨ ਕਿ ਇਹ ਗਾਣਾ ਉਹ ਦੀਪ ਜੰਡੂ ਨਾਲ ਮਿਲ ਕੇ ਕਰ ਰਹੇ ਹਨ । ਇਸ ਗਾਣੇ ਵਿੱਚ ਦੀਪ ਜੰਡੂ ਨੇ ਰੈਪ ਕੀਤਾ ਹੈ ਕੁਝ ਸ਼ੇਅਰ ਵੀ ਇਸ ਗਾਣੇ ਵਿੱਚ ਪਾਏ ਗਏ ਹਨ ।

https://www.instagram.com/p/BspBe1OBFpo/

ਦੇਬੀ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਗਾਣਾ ਲੋਕਾਂ ਨੂੰ ਖੂਬ ਪਸੰਦ ਆਵੇਗਾ । ਇੱਥੇ ਤੁਹਾਨੂੰ ਦੱਸ ਦੇਈਏ ਕਿ ਛੱਲਾ ਨੂੰ ਕਈ ਗਾਇਕਾਂ ਨੇ ਗਾਇਆ ਹੈ । ਦੇਬੀ ਮਕਸੂਦਪੁਰੀ ਇਸ ਗਾਣੇ ਵਿੱਚ ਕੀ ਨਵਾਂ ਲੈ ਕੇ ਆਉਂਦੇ ਹਨ ਇਹ ਦੇਖਣਾ ਹੋਵੇਗਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network