Trending:
ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਦੇਖੋ ਵੀਡੀਓ
ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਹੋਵੇਗਾ ਕੁੱਝ ਖਾਸ : ਦੇਬੀ ਮਖਸੂਪੁਰੀ ਉਹ ਸ਼ਾਇਰ ਜਿਸ ਨੇ ਆਪਣੀ ਸ਼ਾਇਰੀ ਨਾਲ ਦੁਨੀਆਂ ਭਰ 'ਚ ਰਹਿੰਦੇ ਪੰਜਾਬੀਆਂ ਨੂੰ ਆਪਣਾ ਮੁਰੀਦ ਬਣਾਇਆ ਹੈ , ਇੱਕ ਵਾਰ ਫਿਰ ਵਾਪਿਸੀ ਕਰ ਰਹੇ ਹਨ। ਕਾਫੀ ਸਮੇਂ ਤੋਂ ਦੇਬੀ ਮਖਸੂਸਪੁਰੀ ਗਾਇਕੀ ਦੀ ਦੁਨੀਆਂ ਤੋਂ ਦੂਰ ਰਹੇ ਹਨ 'ਤੇ ਹੁਣ ਉਹਨਾਂ ਦੀ ਵਾਪਿਸੀ ਸਿੰਗਰ ਰੈਪਰ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨਾਲ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਤਸਵੀਰ ਸ਼ੇਅਰ ਕਰ ਕੇ ਦਿੱਤੀ ਹੈ। ਦੇਬੀ ਮਖਸੂਸਪੁਰੀ ਨਾਲ ਦੀਪ ਜੰਡੂ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ ' ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਗੀਤ ਕਰਕੇ ਅਤੇ ਮਹਾਨ ਸਖਸ਼ੀਅਤ ਦੇਬੀ ਮਖਸੂਸਪੁਰੀ ਨਾਲ ਕੰਮ ਕਰਕੇ।"
https://www.instagram.com/p/Bq6LLouhVFd/
ਦੇਬੀ ਮਖਸੂਸਪੁਰੀ ਦਾ ਦੀਪ ਜੰਡੂ ਨਾਲ ਇਹ ਪ੍ਰੋਜੈਕਟ ਕੁੱਝ ਖਾਸ ਹੋਣ ਵਾਲਾ ਹੈ। ਜ਼ਾਹਿਰ ਹੈ ਦੇਬੀ ਕਾਫੀ ਸਮੇਂ ਬਾਅਦ ਮਿਊਜ਼ਿਕ ਇੰਡਸਟਰੀ 'ਚ ਵਾਪਸ ਆ ਰਹੇ ਹਨ ਤਾਂ ਕੁੱਝ ਧਮਾਕੇਦਾਰ ਹੀ ਲੈ ਕੇ ਆਉਣਗੇ ਅਤੇ ਦੀਪ ਜੰਡੂ ਨਾਲ ਜੋੜੀ ਤਾਂ ਸੋਨੇ 'ਤੇ ਸੁਹਾਗਾ ਹੋ ਗਿਆ ਹੈ। ਤਾਂ ਹੁਣ ਦੇਖਣਾ ਹੋਵੇਗਾ ਮਸ਼ਹੂਰ ਸ਼ਾਇਰ ਅਤੇ ਫੇਮਸ ਮਿਊਜ਼ਿਕ ਡਾਇਰੈਕਟਰ ਦਰਸ਼ਕਾਂ ਨੂੰ ਕੀ ਪਰੋਸਣ ਜਾ ਰਹੇ ਹਨ।
ਹੋਰ ਪੜ੍ਹੋ : ਸਪਨਾ ਚੌਧਰੀ ਦੇ ਮੱਥੇ ‘ਚੋਂ ਕਿਉਂ ਨਿੱਕਲ ਰਿਹਾ ਹੈ ਖੂਨ , ਦੇਖੋ ਵੀਡੀਓ
https://www.youtube.com/watch?v=fkCD1sf40OI
ਇਸ ਤੋਂ ਪਹਿਲਾਂ ਦੀਪ ਜੰਡੂ ਅਤੇ ਕੰਵਰ ਗਰੇਵਾਲ ਦਾ ਹੁਣੇ ਜੇ ਰੀਲਿਜ਼ ਹੋਇਆ ਗਾਣਾ 'ਵਾਜ' ਖੂਬ ਸੁਰਖੀਆਂ ਬਟੋਰ ਰਿਹਾ ਹੈ ਜਿਸ 'ਚ ਦੀਪ ਜੰਡੂ ਨੇ ਸੂਫ਼ੀਆਨਾ ਲਹਿਜ਼ੇ ਦੇ ਗਾਣੇ ਨੂੰ ਰੈਪ ਨਾਲ ਸ਼ਿੰਗਾਰਿਆ ਜੋ ਕੇ ਕੁੱਝ ਨਵਾਂ ਸੀ। ਸਰੋਤਿਆਂ ਨੇ ਉਸ ਨੂੰ ਪ੍ਰਵਾਨ ਕੀਤਾ ਅਤੇ ਗਾਨਾਂ ਬਲਾਕਬਸਟਰ ਹਿੱਟ ਰਿਹਾ।