ਇੱਕ ਦੋਸਤ ਨੇ ਗਾਇਕ ਦੀਪ ਢਿੱਲੋਂ ਦੀ ਬਦਲ ਦਿੱਤੀ ਜ਼ਿੰਦਗੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

Reported by: PTC Punjabi Desk | Edited by: Rupinder Kaler  |  April 06th 2019 01:20 PM |  Updated: April 06th 2019 01:20 PM

ਇੱਕ ਦੋਸਤ ਨੇ ਗਾਇਕ ਦੀਪ ਢਿੱਲੋਂ ਦੀ ਬਦਲ ਦਿੱਤੀ ਜ਼ਿੰਦਗੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

ਪੰਜਾਬੀ ਗਾਇਕ ਦੀਪ ਢਿੱਲੋਂ ਦਾ ਅੱਜ ਜਨਮ ਦਿਨ ਹੈ । ਦੀਪ ਢਿੱਲੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸੰਘਰਸ਼ ਭਰਿਆ ਰਿਹਾ ਹੈ । ਪਿੰਡ ਕੋਟੜਾ ਦੇ ਜੰਮ-ਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ । ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਸਟੇਜ ਤੇ ਕੰਮ ਕਰਦੇ ਕਰਦੇ, ਉਹਨਾਂ ਨੂੰ ਗਾਣੇ ਗਾਉਂਣ ਦਾ ਸ਼ੌਂਕ ਵੱਧ ਗਿਆ ਸੀ । ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਦੀਪ ਢਿੱਲੋਂ ਜੇ.ਈ.ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ । ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਲਈ ਬੱਸ ਵਿੱਚ ਸਵਾਰ ਹੋਣ ਗਏ ਸਨ । ਪਰ ਰਸਤੇ ਵਿੱਚ ਹੀ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਦਾਖਣਾ ਲੈਣ ।

https://www.youtube.com/watch?v=UL87LEdJYXU

ਇਸ ਕਾਲਜ ਵਿੱਚ ਹੀ ਦੀਪ ਢਿੱਲੋਂ ਨੇ ਮਿਊਜ਼ਿਕ ਵਿੱਚ ਬੈਚਲਰ ਡਿਗਰੀ ਕੀਤੀ । ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਸੇ ਦੋਸਤ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ । ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਬਲਕਾਰ ਸਿੱਧੂ, ਪਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ । ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ । ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਕਰਦੇ ਸਨ । ਉਹਨਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਦੇ ਸਨ ।

https://www.youtube.com/watch?v=tk3L8rawYpU

ਦੀਪ ਢਿੱਲੋਂ ਮੁਤਾਬਿਕ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਨੂੰ ਖਾਸ ਪੈਸੇ ਨਹੀਂ ਸਨ ਮਿਲਦੇ ਪਰ ਇਸ ਦੇ ਬਾਵਜੂਦ ਉਹ ਅਖਾੜੇ ਲਗਾਉਂਦੇ ਸਨ । ਦੀਪ ਢਿੱਲੋਂ ਮੁਤਾਬਿਕ ਬਠਿੰਡਾ ਤੋਂ ਬਾਹਰ ਉਹਨਾਂ ਦਾ ਪਹਿਲਾ ਅਖਾੜਾ ਉੱਚਾ ਪਿੰਡ ਵਿੱਚ ਲੱਗਿਆ ਸੀ ।ਇਸ ਅਖਾੜੇ ਤੋਂ ਉਹਨਾਂ ਨੂੰ ਚੰਗੇ ਪੈਸੇ ਮਿਲੇ ਸਨ । ਦੀਪ ਢਿੱਲੋਂ ਮੁਤਾਬਿਕ ਉਹ ਬਠਿੰਡਾ ਦੀ ਢਿੱਲੋਂ ਮਾਰਕਿੱਟ ਵਿੱਚ ਗਾਇਕਾਂ ਦੇ ਦਫਤਰਾਂ ਵਿੱਚ ਕੰਮ ਵੀ ਕਰਦੇ ਹਨ । ਇੱਥੇ ਕੰਮ ਕਰਦੇ ਹੋਏ ਹੀ ਉਹਨਾਂ ਦੇ ਕੁਝ ਦੋਸਤਾਂ ਨੇ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਕਰਵਾਈ ।

https://www.youtube.com/watch?v=3wn8TIM_kU8

ਕਰਮਜੀਤ ਪੁਰੀ ਦੇ ਗੀਤਾਂ ਨਾਲ 2005  ਵਿੱਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ 'ਜੱਟ ਦੀ ਟੌਰ' ਆਈ । ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ । ਇਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿੱਟ ਵਿੱਚ ਆਈਆਂ ਜਿਵੇਂ ਹਾਜ਼ਰੀ, ਪੀਜੀ, ਪੇਕਾ ਟੂ ਠੇਕਾ, ਰੇਡਰ । ਇਹਨਾਂ ਕੈਸੇਟਾਂ ਦੇ ਕਈ ਗਾਣੇ ਸੁਪਰ ਹਿੱਟ ਰਹੇ ਜਿਨ੍ਹਾਂ ਨੇ ਦੀਪ ਢਿੱਲੋਂ ਦੀ ਪਹਿਚਾਣ ਬਣਾ ਦਿੱਤੀ ਸੀ । ਇਹਨਾਂ ਕੈਸੇਟਾਂ ਵਿੱਚ ਦੋਗਾਣੇ ਸਨ ।ਜਿਹੜੇ ਕਿ ਦੀਪ ਢਿੱਲੋਂ ਨੇ ਗੁਰਲੇਜ਼ ਅਖਤਰ, ਸੁਦੇਸ਼ ਕੁਮਾਰੀ ਤੇ ਜੈਸਮੀਨ ਜੱਸੀ ਨਾਲ ਗਾਏ  ਸਨ ।ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਿਹਨਤ ਨੂੰ ਫਲ ਲਾਉਣਾ ਪ੍ਰਮਾਤਮਾ ਦੇ ਹੱਥ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network