ਵਿਦੇਸ਼ਾਂ 'ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਖੰਭ ਲਗਾਉਂਦਾ ਦੇਬੀ ਮਖਸੂਸਪੁਰੀ ਦਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
ਪੰਜਾਬ 'ਚ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਨੌਜਵਾਨ ਪੜ੍ਹਾਈ ਕਰਨ ਲਈ ਕੈਨੇਡਾ ਵਰਗੇ ਦੇਸ਼ਾਂ ਦਾ ਰੁਖ ਕਰ ਰਹੇ ਹਨ। ਅਲੱਗ ਅਲੱਗ ਦੇਸ਼ਾਂ 'ਚ ਸਟੂਡੈਂਟ ਦੇ ਤੌਰ 'ਤੇ ਜਾ ਰਹੇ ਪੰਜਾਬੀ ਨੌਜਵਾਨ ਤਰੱਕੀਆਂ ਵੀ ਕਰ ਰਹੇ ਹਨ। ਇੱਕ ਵਿਦਿਆਰਥੀ ਜਦੋਂ ਆਪਣਾ ਘਰ ਬਾਰ, ਦੇਸ਼ ਛੱਡ ਕੇ ਵਿਦੇਸ਼ਾਂ 'ਚ ਪੜ੍ਹਨ ਲਈ ਜਾਂਦਾ ਹੈ ਤਾਂ ਕੀ ਕੀ ਖੁਆਬ ਅੱਖਾਂ 'ਚ ਲੈ ਕੇ ਚੱਲਦਾ ਹੈ ਇਹ ਪੇਸ਼ ਕਰਦਾ ਦੇਬੀ ਮਖਸੂਸਪੁਰੀ ਦਾ ਨਵਾਂ ਗੀਤ 'ਸਟੂਡੈਂਟ 'ਦ ਸਟਰਗਲਰ' ਰਿਲੀਜ਼ ਹੋ ਚੁੱਕਿਆ ਹੈ।
ਦੇਬੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਗੀਤ 'ਚ ਦਰਸਾਇਆ ਹੈ ਕਿ ਕਿੰਝ ਮਾਪੇ ਆਪਣੇ ਪੁੱਤ ਨੂੰ ਕਰਜ਼ਾ ਲੈ ਕੇ ਪੜ੍ਹਨ ਲਈ ਭੇਜਦੇ ਹਨ ਅਤੇ ਉਹ ਪੁੱਤ ਵੀ ਆਪਣੇ ਮਾਪਿਆਂ ਦੇ ਸੁਫ਼ਨਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ ਅਤੇ ਮਿਹਨਤ ਨਾਲ ਪੂਰਾ ਵੀ ਕਰਦਾ ਹੈ।‘ਸਟੂਡੈਂਟ’ (ਦ ਸਟਰਗਲਰ) ਜਿਸ ਨੂੰ ਗਾਇਆ, ਲਿਖਿਆ ਅਤੇ ਕੰਪੋਜ਼ ਖੁਦ ਦੇਬੀ ਮਖਸੂਸਪੁਰੀ ਨੇ ਹੀ ਕੀਤਾ ਹੈ। ਕੇਵੀ ਸਿੰਘ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਆਈ ਗੇਮਰਜ਼ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।
ਹੋਰ ਵੇਖੋ : ਦਿਲ ਭਰ ਆਵੇਗਾ ਵੀਤ ਬਲਜੀਤ ਤੇ ਨਸੀਬੋ ਲਾਲ ਦਾ ਇਹ ਗੀਤ ਸੁਣ, ਟਰੈਂਡਿੰਗ 'ਚ ਛਾਇਆ ਵੀਡੀਓ
View this post on Instagram
ਦੇਬੀ ਜਿੰਨ੍ਹਾਂ ਦੀ ਸ਼ਾਇਰੀ ਅਤੇ ਗੀਤਾਂ ਦਾ ਹਰ ਪੰਜਾਬੀ ਮੁਰੀਦ ਹੈ। ਕੁਝ ਦਿਨ ਪਹਿਲਾਂ ਹੀ ਰਣਜੀਤ ਰਾਣਾ ਨਾਲ ਉਹਨਾਂ ਦਾ ਗੀਤ ਤੇਰੀਆਂ ਗੱਲਾਂ ਰਿਲੀਜ਼ ਹੋਇਆ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਹੈ। ਹੁਣ ਉਹਨਾਂ ਦੇ ਇਸ ਨਵੇਂ ਗੀਤ ਦਾ ਵੀ ਪ੍ਰਸ਼ੰਸਕਾਂ ਵੱਲੋਂ ਖ਼ਾਸ ਕਰਕੇ ਵਿਦੇਸ਼ਾਂ ‘ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।