ਦਿੱਲੀ ਮਾਰਚ ਦੌਰਾਨ ਲੁਧਿਆਣਾ ਦੇ ਕਿਸਾਨ ਗੱਜਣ ਸਿੰਘ ਅਤੇ ਮਕੈਨਿਕ ਦੀ ਸੇਵਾ ਨਿਭਾਉਣ ਵਾਲੇ ਜਨਕ ਰਾਜ ਦਾ ਦਿਹਾਂਤ
ਕਿਸਾਨਾਂ ਦਾ ਦਿੱਲੀ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ ਪਰ ਇਸੇ ਪ੍ਰਦਰਸ਼ਨ ਦੇ ਦੌਰਾਨ ਕਈ ਕਿਸਾਨ ਅਜਿਹੇ ਵੀ ਹਨ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ । ਉਨ੍ਹਾਂ ਵਿੱਚੋਂ ਇੱਕ ਹਨ 55 ਸਾਲ ਦੇ ਮਕੈਨਿਕ ਜਨਕ ਰਾਜ । ਜਿਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਸੀ ਤੇ ਉਨ੍ਹਾਂ ਦੀ ਮੌਤ ਹੋ ਗਈ । ਗਾਇਕ ਹਰਜੀਤ ਹਰਮਨ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਕਿਸਾਨਾਂ ਦੇ ਦਿੱਲੀ ਜਾ ਰਹੇ ਕਾਫ਼ਲੇ ਵਿੱਚ ਟਰੈਕਟਰਾਂ ਦੀ ਮੁਫਤ ਮੁਰੰਮਤ ਕਰਨ ਦੀ ਸੇਵਾ ਨਿਭਾਅ ਰਹੇ 55 ਸਾਲ ਦੇ ਮਕੈਨਿਕ ਜਨਕ ਰਾਜ ਦੀ ਕਾਰ ਨੂੰ ਅੱਗ ਲੱਗਣ ਕਾਰਨ ਹੋਏ ਹਾਦਸੇ 'ਚ ਮੌਤ ਹੋ ਗਈ ਸੀ। ਆਓ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਮਾਨਵਤਾ ਦੀ ਸੇਵਾ ਕਰ ਰਹੇ ਇਸ ਗ਼ਰੀਬ ਮਕੈਨਿਕ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ ਹੱਥ ਅੱਗੇ ਵਧਾਈਏ''
ਹੋਰ ਪੜ੍ਹੋ : ਕਿਸਾਨਾਂ ’ਤੇ ਗਲਤ ਟਿੱਪਣੀ ਕਰਨ ਵਾਲੀ ਕੰਗਨਾ ਰਨੌਤ ਦੀ ਹਿਮਾਂਸ਼ੀ ਖੁਰਾਣਾ ਨੇ ਟਵਿੱਟਰ ’ਤੇ ਕੀਤੀ ਲਾਹ-ਪਾਹ
ਇਸ ਤੋਂ ਇਲਾਵਾ ਕਿਸਾਨ ਸੰਘਰਸ਼ ‘ਚ ਸ਼ਾਮਿਲ ਹੋਏ ਗੱਜਣ ਸਿੰਘ ਜੋ ਕਿ ਪਿੰਡ ਖੱਟਰਾਂ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ ਉਨ੍ਹਾਂ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।
ਗਾਇਕਾ ਅਨਮੋਲ ਗਗਨ ਮਾਨ ਨੇ ਵੀ ਉੇਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਜਿੱਥੇ ਸਾਡਾ ਕਿਸਾਨੀ ਸਘੰਰਸ਼ ਸਿਖਰਾਂ ਤੇ ਆ ਉੱਥੇ ਇਸ ਕਿਸਾਨੀ ਸਘੰਰਸ਼ ਵਿੱਚ ਸ਼ਾਮਿਲ ਹੋਏ ਸਘੰਰਸ਼ਸੀਲ ਯੋਧਿਆਂ ਦੀ ਸ਼ਹਾਦਤ ਦਾ ਜ਼ਿਕਰ ਹਮੇਸਾਂ ਇਤਿਹਾਸ ਦੀ ਗਵਾਹੀ ਭਰੂਗਾ ।
View this post on Instagram
ਅੱਜ ਸਵੇਰੇ ਗੱਜਣ ਸਿੰਘ ਪਿੰਡ ਖੱਟਰਾਂ ਜਿਲਾ ਲੁਧਿਆਣਾ ਵੀ ਦਿਲ ਦੇ ਦੌਰਾ ਪੈਣ ਕਾਰਣ ਸਾਨੂੰ ਸਦੀਵੀ ਵਿਛੋੜਾ ਦੇ ਗਏ , ਜਿੱਥੇ ਸਾਨੂੰ ਉਂਨਾਂ ਦੀ ਮੌਤ ਦਾ ਬਹੁਤ ਦੁੱਖ ਹੈ ਉੱਥੇ ਕਿਸਾਨੀ ਸਘੰਰਸ਼ ਚ ਹੋਈ ਸ਼ਹਾਦਤ ਦਾ ਹਮੇਸਾਂ ਮਾਣ ਵੀ ਰਹੇਗਾ' ।
View this post on Instagram