Death Anniversary : ਸਭ ਤੋਂ ਖ਼ਤਰਨਾਕ ਵਿਲੇਨ ਦੇ ਕਿਰਦਾਰ ਨਿਭਾ ਕੇ ਹਿੱਟ ਹੋਏ ਅਮਰੀਸ਼ ਪੁਰੀ
ਅੱਜ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਅਮਰੀਸ਼ ਪੁਰੀ ਦੀ ਬਰਸੀ ਹੈ। ਅਮਰੀਸ਼ ਪੁਰੀ ਨੇ ਕਈ ਬੂਰੇ ਵਿਲੇਨਸ ਦਾ ਕਿਰਦਾਰ ਕੀਤਾ। ਉਹ ਵਿਲੇਨ ਦੇ ਕਿਰਦਾਰ ਨੂੰ ਅਜਿਹਾ ਕਰਦੇ ਸਨ, ਕਿ ਲੋਕ ਉਨ੍ਹਾਂ ਨੂੰ ਅਸਲ ਵਿੱਚ ਇੱਕ ਬੁਰਾ ਵਿਅਕਤੀ ਮੰਨਦੇ ਸਨ। ਅਸਲ ਜ਼ਿੰਦਗੀ ਵਿੱਚ ਉਹ ਇਸ ਦੇ ਬਿਲਕੁਲ ਉਲਟ ਇੱਕ ਨੇਕ ਦਿਲ ਤੇ ਮਿਲਣਸਾਰ ਇਨਸਾਨ ਸਨ।
ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਹਇਆ ਸੀ ਅਤੇ 12 ਜਨਵਰੀ 2005 ਵਿੱਚ ਬ੍ਰੇਨ ਹੈਮਰੇਜ਼ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਬਾਲੀਵੁੱਡ ਵਿੱਚ ਆ ਕੇ ਅਮਰੀਸ਼ ਪੁਰੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1971 ਵਿੱਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਦੋ ਫ਼ਿਲਮਾ ਰੇਸ਼ਮਾ ਤੇ ਸ਼ੇਰਾ ਸੀ। ਉਨ੍ਹਾਂ ਦੀਆਂ ਇਹ ਫ਼ਿਲਮਾਂ ਬਹੁਤ ਹਿੱਟ ਰਹੀਆਂ ਤੇ ਉਨ੍ਹਾਂ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ।
image From google
ਅਮਰੀਸ਼ ਪੁਰੀ ਦੀ ਖ਼ਾਸੀਅਤ ਇਹ ਸੀ ਕਿ ਉਹ ਆਪਣੇ ਕਿਰਦਾਰ ਨੂੰ ਅਜਿਹਾ ਅਦਾ ਕਰਦੇ ਸਨ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਬਾਲੀਵੁੱਡ ਦੇ ਸਭ ਤੋਂ ਬੁਰੇ ਆਦਮੀ ਵਜੋਂ ਜਾਣਿਆ ਜਾਂਦਾ ਸੀ। ਇਥੋਂ ਤੱਕ ਕਿ ਖ਼ੁਦ ਅਰਮੀਸ਼ ਪੁਰੀ ਦੇ ਬੱਚਿਆਂ ਦੇ ਦੋਸਤ ਵੀ ਉਨ੍ਹਾਂ ਦੇ ਘਰ ਆਉਣ ਤੋਂ ਡਰਦੇ ਸਨ।
image From google
ਅਦਾਕਾਰੀ ਦੇ ਨਾਲ-ਨਾਲ ਅਰਮੀਸ਼ ਦੀ ਡਾਈਲੋਗ ਡੀਲੀਵਰੀ ਵੀ ਖੂਬ ਸੀ, ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਵੀ ਵੱਖਰੀ ਪਛਾਣ ਬਣਾਈ। ਪਰਦੇ 'ਤੇ ਉਨ੍ਹਾਂ ਦੀ ਐਕਟਿੰਗ ਦੇਖਣ ਵਾਲੇ ਵੀ ਅਕਸਰ ਡਰ ਜਾਂਦੇ ਸਨ। ਅੱਜ ਵੀ ਉਨ੍ਹਾਂ ਨੂੰ ਸਾਲ 1987 ਵਿੱਚ ਆਈ ਫਿਲਮ 'ਮਿਸਟਰ ਇੰਡੀਆ' ਦੇ 'ਮੋਗੈੰਬੋ' ਤੋਂ ਹੀ ਜਾਣਿਆ ਜਾਂਦਾ ਹੈ।
image From google
ਹੋਰ ਪੜ੍ਹੋ : Health Update: ਆਕਸੀਜ਼ਨ ਸਪੋਰਟ 'ਤੇ ਹਨ ਲਤਾ ਮੰਗੇਸ਼ਕਰ, ਫੈਨਜ਼ ਕਰ ਰਹੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ
ਅਮਰੀਸ਼ ਪੁਰੀ ਨੇ ਕਈ ਫ਼ਿਲਮਾਂ ਨਾਗਿਨ, ਮਿਸਟਰ ਇੰਡੀਆ, ਰਾਮ-ਲਖਨ, ਸੌਦਾਗਰ, ਕਰਨ ਅਰਜੁਨ, ਕੋਇਲਾ ਆਦਿ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਆਪਣੇ ਸਮੇਂ ਵਿੱਚ ਅਮਰੀਸ਼ ਪੁਰੀ ਸਭ ਤੋਂ ਮਹਿੰਗੇ ਵਿਲੇਨ ਸਨ। ਕਿਉਂਕਿ ਵਿਲੇਨ ਦਾ ਕਿਰਦਾਰ ਕਰਨ ਲਈ ਉਹ ਕਾਫੀ ਫੀਸ ਲੈਂਦੇ ਸਨ। ਇੱਕ ਵਿਲੇਨ ਹੋਣ ਦੇ ਬਾਵਜੂਦ ਅਮਰੀਸ਼ ਪੁਰੀ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ, ਕੁਝ ਫ਼ਿਲਮਾਂ ਦੇ ਵਿੱਚ ਉਨ੍ਹਾਂ ਨੇ ਚੰਗੇ ਵਿਅਕਤੀ ਦੇ ਕਿਰਦਾਰ ਵੀ ਅਦਾ ਕੀਤੇ, ਦਰਸ਼ਕਾਂ ਨੇ ਉਨ੍ਹਾਂ ਦੇ ਉਹ ਕਿਰਦਾਰ ਵੀ ਪਸੰਦ ਕੀਤੇ।