ਖਜੂਰਾਂ ਹਨ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਸਿਹਤ ਦੇ ਲਈ ਜਿਸ ਤਰ੍ਹਾਂ ਰੋਟੀ ਜ਼ਰੂਰੀ ਹੈ । ਉਸੇ ਤਰ੍ਹਾਂ ਫਲ ਵੀ ਓਨੇ ਹੀ ਜ਼ਰੂਰੀ ਹਨ । ਫਲਾਂ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ । ਫ਼ਲ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੀਆਂ ਕਈ ਕਮੀਆਂ ਨੂੰ ਵੀ ਪੂਰਾ ਕਰਦੇ ਹਨ । ਖਜੂਰਾਂ (Dates) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ। ਖਜੂਰ ਖਾਣ ਦੇ ਸਿਹਤ ਨੂੰ ਕਈ ਲਾਭ ਹਨ । ਖਜੂਰ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਇਬਰ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ ਦੀ ਭਰਪੂਰ ਮਾਤਰਾ ਹੁੰਦ ਹੈ।ਹਨ।
image From google
ਹੋਰ ਪੜ੍ਹੋ : ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੇ ਛੋਟੇ ਬੇਟੇ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਕਿਊਟ ਵੀਡੀਓ
ਬੱਚਿਆਂ ਨੂੰ ਸਵੇਰੇ ਦਿੱਤੀ ਇੱਕ ਖੰਜੂਰ ਉਹਨਾਂ ਨੂੰ ਦਿਨ ਭਰ ਲਈ ਵਧੀਆ ਤਾਕਤ ਦੇ ਸਕਦੀ ਹੈ। ਇਰਾਕ, ਈਰਾਨ, ਇੰਡੋਨੇਸ਼ੀਆ ਅਤੇ ਸਾਊਦੀ ਅਰਬੀਆ ਮੁਲਕਾਂ ਦੀਆਂ ਖਜੂਰਾਂ ਵਧੇਰੇ ਵਧੀਆ ਮੰਨੀਆਂ ਜਾਂਦੀਆਂ ਹਨ ਖਜੂਰ ‘ਚ ਭਰਪੂਰ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ।ਅੱਜ ਕੱਲ੍ਹ ਖਜੂਰ ਦੀਆਂ ਕਈ ਕਿਸਮਾਂ ਆਉਂਦੀਆਂ ਹਨ ।ਇਸ ਦੇ ਖਾਣ ਦੇ ਨਾਲ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ।
image From google
ਖਜੂਰ ਦੇ ਸੇਵਨ ਦੇ ਨਾਲ ਕੈਂਸਰ, ਕਬਜ਼, ਦੰਦਾਂ ਦੀਆਂ ਬੀਮਾਰੀਆਂ, ਬੀਪੀ ਦੀ ਸਮੱਸਿਆ ਦੂਰ ਹੁੰਦੀ ਹੈ । ਇਸ ਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਵੀ ਇਹ ਰਾਹਤ ਦਿਵਾਉਂਦੀਆਂ ਹਨ । ਇਸ ਦੇ ਨਾਲ ਹੀ ਚਿਹਰੇ ਦੀ ਖੂਬਸੂਰਤੀ ਵਧਾਉਣ,ਹੱਡੀਆਂ ਦੀ ਮਜ਼ਬੂਤੀ ਦਾ ਕੰਮ ਵੀ ਖਜੂਰਾਂ ਕਰਦੀਆਂ ਹਨ ।ਬੱਚੇ ਜੇ ਨਾਸ਼ਤਾ ਕਰਨ ਤੋਂ ਗੁਰੇਜ਼ ਕਰਦੇ ਹਨ ਤਾਂ ਉਨ੍ਹਾਂ ਨੂੰ ਨਾਸ਼ਤੇ ‘ਚ ਖਜੂਰ ਦਿੱਤੀ ਜਾ ਸਕਦੀ ਹੈ ।ਹੋਰ ਫਲਾਂ ਵਾਂਗ ਖਜੂਰ ਵੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦੀ ਹੈ ।