‘ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ’,ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਹੋਇਆਂ ਪਾਇਆ ਭਾਵੁਕ ਵੀਡੀਓ

Reported by: PTC Punjabi Desk | Edited by: Shaminder  |  August 25th 2020 11:05 AM |  Updated: August 25th 2020 11:05 AM

‘ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ’,ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਹੋਇਆਂ ਪਾਇਆ ਭਾਵੁਕ ਵੀਡੀਓ

ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਹੋਇਆਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀ ਮਾਂ ਦੀਆਂ ਵੱਖ-ਵੱਖ ਤਸਵੀਰਾਂ ਨਜ਼ਰ ਆ ਰਹੀਆਂ ਨੇ ।ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਮਾਤਾ ਜੀ ਅਦਾਕਾਰ ਦਾਰਾ ਸਿੰਘ ਦੇ ਨਾਲ ਨਜ਼ਰ ਆ ਰਹੇ ਨੇ, ਜਦੋਂਕਿ ਇੱਕ ਹੋਰ ਤਸਵੀਰ ‘ਚ ਉਨ੍ਹਾਂ ਦੇ ਮਾਤਾ ਜੀ ਸ਼ਾਹਰੁਖ ਖ਼ਾਨ ਦੇ ਨਾਲ ਦਿਖਾਈ ਦੇ ਰਹੇ ਨੇ ।

https://www.instagram.com/p/CELJXOgpIJ5/

ਜਦੋਂ ਕਿ ਹੋਰ ਕਈ ਤਸਵੀਰਾਂ ‘ਚ ੳੇੁਹ ਖੁਦ ਆਪਣੀ ਮਾਤਾ ਜੀ ਦੇ ਨਾਲ ਵਿਖਾਈ ਦੇ ਰਹੇ ਨੇ । ਅਦਾਕਾਰ ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਨਾਲ ਖਾਸ ਜਗ੍ਹਾ ਬਣਾਈ ਹੈ ।

https://www.instagram.com/p/CEMUuGnp1d1/

ਜ਼ਿਆਦਾਤਰ ਫ਼ਿਲਮਾਂ ‘ਚ ਉਨ੍ਹਾਂ ਨੇ ਨੈਗਟਿਵ ਕਿਰਦਾਰ ਨਿਭਾਏ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network