ਦਰਸ਼ਨ ਔਲਖ ਨੇ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਕਰ ਦਿੱਤਾ ਵੱਡਾ ਐਲਾਨ
ਦਰਸ਼ਨ ਔਲਖ (Darshan Aulakh ) ਨੇ ਬੀਤੇ ਦਿਨੀਂ ਸ਼੍ਰੀਨਗਰ ‘ਚ ਸ਼ਹੀਦ ਹੋਏ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਸ਼ਹੀਦ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ । ਸ਼ਹੀਦ ਦੇ ਪਿੰਡ ਪੱਚਰੰਡਾ ਵਿਖੇ ਸ਼ਹੀਦ ਦੀ ਅੰਤਿਮ ਅਰਦਾਸ ਦੇ ਮੌਕੇ ਦਰਸ਼ਨ ਔਲਖ ਨੇ ਸ਼ਹੀਦ ਦੀ ਜ਼ਿੰਦਗੀ ‘ਤੇ ਇੱਕ ਫ਼ਿਲਮ ਬਨਾਉਣ ਦਾ ਐਲਾਨ ਵੀ ਕੀਤਾ । ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੀਨਗਰ ‘ਚ ਗੱਜਣ ਸਿੰਘ ਸ਼ਹੀਦ ਹੋ ਗਿਆ ਸੀ ।
image From instagram
ਹੋਰ ਪੜ੍ਹੋ : ਕਰਵਾ ਚੌਥ ਦੇ ਮੌਕੇ ‘ਤੇ ਸਿਮਰਨ ਕੌਰ ਮੁੰਡੀ ਅਤੇ ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਜਵਾਨ ਵੀ ਸ਼ਹੀਦ ਹੋ ਗਏ ਸਨ । ਸ਼ਹੀਦ ਗੱਜਣ ਸਿੰਘ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਸ਼ਹਾਦਤ ਤੋਂ ਪਹਿਲਾਂ ਘਰ ਆਉਣ ਵਾਲਾ ਸੀ ।
image From darshan Aulakh Instagram
ਕਈ ਪੰਜਾਬੀ ਫ਼ਿਲਮਾਂ ‘ਚ ਬਤੌਰ ਅਦਾਕਾਰ, ਪ੍ਰੋਡਿਊਸਰ ਅਤੇ ਲੇਖਕ ਦੇ ਤੌਰ ‘ਤੇ ਕੰਮ ਕਰਨ ਵਾਲੇ ਦਰਸ਼ਨ ਔਲਖ ਨੇ ਜਿੱਥੇ ਸ਼ਹੀਦ ਦੇ ਜੀਵਨ ‘ਤੇ ਫ਼ਿਲਮ ਬਨਾਉਣ ਦਾ ਐਲਾਨ ਕੀਤਾ ਹੈ । ਉੱਥੇ ਹੀ ਉਨ੍ਹਾਂ ਨੇ ਇਸ ਫ਼ਿਲਮ ਤੋਂ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਸ਼ਹੀਦ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਵੀ ਕੀਤਾ । ਦਰਸ਼ਨ ਔਲਖ ਨੇ ਸ਼ਹੀਦ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੁੰਦਿਆਂ ਆਪਣੇ ਸੰਬੋਧਨ ‘ਚ ਕਿਹਾ ਕਿ ਜਲਦ ਹੀ ਉਹ ਇਸ ਫ਼ਿਲਮ ‘ਤੇ ਕੰਮ ਸ਼ੁਰੂ ਕਰਕੇ ਇਸ ਪ੍ਰਾਜੈਕਟ ਨੂੰ ਸਿਰੇ ਚੜਾਉਣਗੇ ।
View this post on Instagram