ਦਰਸ਼ਨ ਔਲਖ ਨੇ ਨੀਰਜ ਚੋਪੜਾ ਨੂੰ ਗੋਲਡ ਲਈ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ ਤੇ ਕਿਹਾ- ‘ਕਿਸਾਨ ਦਾ ਪੁੱਤਰ’
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਮਗਾ ਜਿੱਤਿਆ, ਪੂਰਾ ਦੇਸ਼ ਉਸਦਾ ਦੀਵਾਨਾ ਹੋ ਗਿਆ। ਨੀਰਜ ਚੋਪੜਾ ਪੂਰੇ ਸੋਸ਼ਲ ਮੀਡੀਆ 'ਤੇ ਛਾਏ ਪਏ ਨੇ। ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਨੀਰਜ ਚੋਪੜਾ ਦੀ ਤਾਰੀਫ ਕਰਦੇ ਹੋਏ ਪੋਸਟਾਂ ਪਾ ਕੇ ਵਧਾਈਆਂ ਦੇ ਰਹੇ ਨੇ। ਦੱਸ ਦਈਏ ਨੀਰਜ ਚੋਪੜਾ ਨੇ ਆਪਣਾ ਸੋਨ ਤਮਗਾ ਮਰਹੂਮ ਦੌੜਾਕ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ।
image source- instagram
image source- instagram
ਨੀਰਜ ਚੋਪੜਾ ਪਾਣੀਪਤ ਇੱਕ ਛੋਟੇ ਜਿਹੇ ਪਿੰਡ ਦੇ ਵਸਨੀਕ ਨੇ। ਉਨ੍ਹਾਂ ਦਾ ਸਬੰਧ ਕਿਸਾਨੀ ਪਰਿਵਾਰ ਦੇ ਨਾਲ ਹੈ। ਬਾਲੀਵੁੱਡ ਤੇ ਪਾਲੀਵੁੱਡ ਐਕਟਰ ਦਰਸ਼ਨ ਔਲਖ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੰਦੇ ਹੋਏ ਖ਼ਾਸ ਪੋਸਟ ਪਾਈ ਹੈ।
image source- instagram
ਉਨ੍ਹਾਂ ਨੇ ਨੀਰਜ ਚੋਪੜਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਚ ਨੀਰਜ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਿਹਾ ਹੈ । ਉਨ੍ਹਾਂ ਦੇ ਪਿਤਾ ਨੇ ਮੋਢੇ ਉੱਤੇ ਕਹੀ ਰੱਖੀ ਹੋਈ ਹੈ। ਇਸ ਲਈ ਦਰਸ਼ਕ ਔਲਖ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੋਢੇ ਉੱਤੇ ਕਹੀ ਲਈ ਨੀਰਜ ਚੋਪੜਾ ਦੇ ਪਿਤਾ..ਕਿਸਾਨ ਦਾ ਪੁੱਤਰ ਭਾਰਤ ਮਾਤਾ ਦੇ ਲਈ #Olympics ‘ਚ #goldmedal ਜਿੱਤ ਕੇ ਲਿਆ ਹੈ ਤੇ ਪਿਤਾ ਭਾਰਤ ਮਾਤਾ ਧਰਤੀ ਦੀ ਹੋਂਦ ਦੀ ਜੰਗ ਲੜ ਰਿਹਾ ਹੈ’ । ਨੀਰਜ ਚੋਪੜਾ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।