ਕਰਤਾਰਪੁਰ ਕੋਰੀਡੋਰ ਖੁਲਣ ’ਤੇ ਦਰਸ਼ਨ ਔਲਖ ਨੇ ਸਿੱਖ ਭਾਈਚਾਰੇ ਨੂੰ ਦਿੱਤੀ ਵਧਾਈ

Reported by: PTC Punjabi Desk | Edited by: Rupinder Kaler  |  November 17th 2021 05:37 PM |  Updated: November 17th 2021 05:37 PM

ਕਰਤਾਰਪੁਰ ਕੋਰੀਡੋਰ ਖੁਲਣ ’ਤੇ ਦਰਸ਼ਨ ਔਲਖ ਨੇ ਸਿੱਖ ਭਾਈਚਾਰੇ ਨੂੰ ਦਿੱਤੀ ਵਧਾਈ

ਕਰਤਾਰਪੁਰ ਲਾਂਘਾ ਅੱਜ ਖੁੱਲ੍ਹ ਗਿਆ ਹੈ। ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਕਈ ਸ਼ਰਧਾਲੂ ਵਾਪਿਸ ਆਏ ਹਨ । ਕਰਤਾਰਪੁਰ ਲਾਂਘਾ ਖੁੱਲਣ ‘ਤੇ ਸ਼ਰਧਾਲੂਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ । ਇਸ ਮੌਕੇ ਤੇ ਅਦਾਕਾਰ ਦਰਸ਼ਨ ਔਲਖ (DARSHAN AULAKH) ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਲੋਕਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ । ਉਹਨਾਂ DARSHAN AULAKH)  ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਧਾਰਮਿਕ ਗੀਤ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਗੁਰੁ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਿਆਨ ਕੀਤਾ ਹੈ ।

inside image of kartarpur coridoor open

ਹੋਰ ਪੜ੍ਹੋ :

ਅਰਜਨ ਢਿੱਲੋਂ ਜਲਦ ਲੈ ਕੇ ਆ ਰਹੇ ਹਨ ‘ਅਵਾਰਾ’ ਨਾਂਅ ਦੀ ਐਲਬਮ

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ DARSHAN AULAKH)  ਨੇ ਲਿਖਿਆ ‘ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਇਕ ਨਿਮਾਣੀ ਕੋਸ਼ਿਸ਼ ਸ਼ੇਅਰ ਜ਼ਰੂਰ ਕਰਨਾ ਜੀ’ “ਅਸੀਂ ਪੁੱਤ ਹਾਂ ਬਾਬੇ ਨਾਨਕ ਦੇ ਜੋ ਤੇਰਾ ਤੇਰਾ ਤੋਲਦਾ”

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਤਾਰਪੁਰ ਕੋਰੀਡੋਰ ਕੋਰੋਨਾ ਵਾਇਰਸ ਕਰਕੇ ਬੰਦ ਕਰ ਦਿੱਤਾ ਗਿਆ ਸੀ । ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਮੁੜ ਖੋਲਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਹਰ ਬੰਦੇ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network