Dara Singh death anniversary: ਪਹਿਲਵਾਨੀ ਤੋਂ ਲੈ ਕੇ ਰਮਾਇਣ 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਤੱਕ ਜਾਣੋ ਦਾਰਾ ਸਿੰਘ ਦਾ ਸਫਰ

Reported by: PTC Punjabi Desk | Edited by: Pushp Raj  |  July 12th 2022 02:13 PM |  Updated: July 12th 2022 03:06 PM

Dara Singh death anniversary: ਪਹਿਲਵਾਨੀ ਤੋਂ ਲੈ ਕੇ ਰਮਾਇਣ 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਤੱਕ ਜਾਣੋ ਦਾਰਾ ਸਿੰਘ ਦਾ ਸਫਰ

Dara Singh Death Anniversary: ਅੱਜ ਦਿੱਗਜ਼ ਪਹਿਲਾਵਾਨ ਤੇ ਅਦਾਕਾਰ ਦਾਰਾ ਸਿੰਘ ਦੀ ਬਰਸੀ ਹੈ। ਦਾਰਾ ਸਿੰਘ ਨੇ ਪਹਿਲਵਾਨੀ ਤੋਂ ਲੈ ਕੇ ਅਦਾਕਾਰੀ ਤੱਕ ਆਪਣਾ ਲੋਹਾ ਮਨਵਾਇਆ ਹੈ। ਅੱਜ ਦਾਰਾ ਸਿੰਘ ਦੀ ਬਰਸੀ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

image From Goggle

ਦਾਰਾ ਸਿੰਘ ਦਾ ਜਨਮ 

ਦਿੱਗਜ਼ ਪਹਿਲਵਾ ਨ ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਦਾਰਾ ਸਿੰਘ ਦਾ ਅਸਲ ਨਾਂਅ ਦੀਦਾਰ ਸਿੰਘ ਰੰਧਾਵਾ ਸੀ। ਜਿਸ ਸਮੇਂ ਦਾਰਾ ਸਿੰਘ ਦਾ ਜਨਮ ਹੋਇਆ ਸੀ, ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ। ਦਾਰਾ ਸਿੰਘ ਆਪਣੇ ਪਿਤਾ ਸੂਰਤ ਸਿੰਘ ਰੰਧਾਵਾ ਅਤੇ ਮਾਤਾ ਬਲਵੰਤ ਕੌਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਧਰਮੂਚੱਕ ਵਿੱਚ ਰਹਿੰਦੇ ਸੀ। ਦਾਰਾ ਸਿੰਘ ਨੇ ਗੁਲਮ ਭਾਰਤ ਵਿਚਾਲੇ ਪਲੇ ਵੱਧੇ। ਦਾਰਾ ਸਿੰਘ ਇੱਕ ਵਧੀਆ ਪਹਿਲਵਾਨ ਹੀ ਨਹੀਂ ਸਗੋਂ ਇੱਕ ਵਧੀਆ ਅਦਾਕਾਰ ਵੀ ਸਨ।

ਰੂਸਤਮੇ ਹਿੰਦ ਬਣ ਵਧਾਇਆ ਦੇਸ਼ ਦਾ ਮਾਣ

ਕੁਝ ਸਾਲਾਂ ਦੀ ਸਿਖਲਾਈ ਤੋਂ ਬਾਅਦ ਪਹਿਲਵਾਨ ਦਾਰਾ ਸਿੰਘ ਨੇ ਪੇਸ਼ੇਵਰ ਕੁਸ਼ਤੀ ਸ਼ੁਰੂ ਕੀਤੀ। 1959 ਵਿੱਚ ਉਹ ਪਹਿਲੇ ‘ਰਾਸ਼ਟਰਮੰਡਲ ਚੈਂਪੀਅਨ’ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ 'ਬਿੱਲ ਵਰਨਾ', 'ਫਿਰਪੋ ਜਬਿਸਜ਼ਕੋ', 'ਜਾਨ ਡਾ ਸਿਲਵਾ', 'ਰਿਕੀਡੋਜਨ', 'ਡੈਨੀ ਲਿੰਚ' ਅਤੇ 'ਸਕੀ ਹੀ ਲੀ' ਵਰਗੇ ਤਕੜੇ ਪਹਿਲਵਾਨਾਂ ਨੂੰ ਹਰਾ ਕੇ ਪੂਰੀ ਦੁਨੀਆ 'ਚ ਭਾਰਤੀ ਕੁਸ਼ਤੀ ਦਾ ਡੰਕਾ ਵਜਾਇਆ। ਦਾਰਾ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ 500 ਤੋਂ ਵੱਧ ਕੁਸ਼ਤੀਆਂ ਲੜੀਆਂ ਸਨ ਅਤੇ ਉਹ 200 ਕਿਲੋ ਤੱਕ ਦੇ ਪਹਿਲਵਾਨਾਂ ਨੂੰ ਆਸਾਨੀ ਨਾਲ ਹਰਾ ਦਿੰਦੇ ਸੀ। ਇਸ ਲਈ ਲੋਕਾਂ 'ਚ ਦਾਰਾ ਸਿੰਘ ਰੁਸਤਮੇ ਹਿੰਦ ਦੇ ਨਾਂਅ ਨਾਲ ਵੀ ਮਸ਼ਹੂਰ ਸਨ

image From Goggle

ਅਦਕਾਰੀ ਦੀ ਦੁਨੀਆ 'ਚ ਦਾਰਾ ਸਿੰਘ ਦਾ ਕਦਮ

ਦਾਰਾ ਸਿੰਘ ਨੇ ਆਪਣੇ ਅਦਾਕਾਰੀ ਦੇ ਕਰੀਅਰ ਵਿੱਚ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਸੰਗਦਿਲ' ਸੀ ਜੋ ਸਾਲ 1952 'ਚ ਰਿਲੀਜ਼ ਹੋਈ ਸੀ। ਮੁਮਤਾਜ਼ ਨਾਲ ਦਾਰਾ ਸਿੰਘ ਦੀ ਜੋੜੀ ਬਹੁਤ ਵਧੀਆ ਰਹੀ। ਦਾਰਾ ਸਿੰਘ ਨੇ ਮੁਮਤਾਜ਼ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਦਾਰਾ ਸਿੰਘ ਨੇ ਕਿੰਗਕਾਂਗ ਤੋਂ ਬਾਅਦ ਮੁਮਤਾਜ਼ ਨਾਲ ਲਗਭਗ 16 ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਫਿਲਮਾਂ ਬੀ ਗਰੇਡ ਦੀਆਂ ਹੁੰਦੀਆਂ ਸਨ ਅਤੇ ਦਾਰਾ ਸਿੰਘ ਨੂੰ ਹਰ ਫਿਲਮ ਲਈ 4 ਲੱਖ ਰੁਪਏ ਮਿਲਦੇ ਸਨ।

image From Goggle

60 ਸਾਲ ਦੀ ਉਮਰ 'ਚ ਨਿਭਾਇਆ ਹਨੂੰਮਾਨ ਦਾ ਕਰਿਦਾਰ

ਰਾਮਾਨੰਦ ਸਾਗਰ ਦੀ ਰਾਮਾਇਣ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ। ਇਸ ਦੇ ਹਰ ਕਿਰਦਾਰ ਨੂੰ ਕਾਫੀ ਪਿਆਰ ਮਿਲਿਆ, ਇੱਥੋਂ ਤੱਕ ਕਿ ਸ਼ੋਅ ਨਾਲ ਜੁੜੇ ਲੋਕਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ। ਰਮਾਇਣ ਸੀਰੀਅਲ ਦੇ ਨਿਰਮਾਤਾ ਰਾਮਾਨੰਦ ਸਾਗਰ ਨੇ ਦਾਰਾ ਸਿੰਘ ਨੂੰ ਇਸ ਸੀਰੀਅਲ ਦੇ ਵਿੱਚ ਭਗਵਾਨ ਹਨੂੰਮਾਨ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਸੀ

ਇਸ ਸ਼ੋਅ 'ਚ ਅਖਾੜੇ 'ਚੋਂ ਨਿਕਲ ਕੇ ਫਿਲਮਾਂ ਅਤੇ ਟੀਵੀ ਸ਼ੋਅਜ਼ ਵੱਲ ਰੁਖ ਕਰਨ ਵਾਲੇ ਦਾਰਾ ਸਿੰਘ ਦੀ ਹਨੂੰਮਾਨ ਦੀ ਭੂਮਿਕਾ ਅੱਜ ਵੀ ਲੋਕਾਂ ਦੇ ਮਨਾਂ 'ਚ ਛਾਈ ਹੋਈ ਹੈ। ਖਾਸ ਗੱਲ ਇਹ ਹੈ ਕਿ ਜਦੋਂ ਦਾਰਾ ਸਿੰਘ ਨੂੰ ਬਜਰੰਗ ਬਲੀ ਦਾ ਰੋਲ ਮਿਲਿਆ ਤਾਂ ਉਹ 60 ਸਾਲ ਦੇ ਹੋ ਚੁੱਕੇ ਸਨ। ਹਨੂੰਮਾਨ ਦੀ ਭੂਮਿਕਾ ਲਈ ਉਹ ਰਾਮਾਨੰਦ ਸਾਗਰ ਦੀ ਪਹਿਲੀ ਪਸੰਦ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ, ਦਾਰਾ ਸਿੰਘ ਇਸ ਤੋਂ ਪਹਿਲਾਂ 1976 'ਚ ਆਈ ਫਿਲਮ 'ਬਜਰੰਗਬਲੀ' 'ਚ ਹਨੂੰਮਾਨ ਦਾ ਕਿਰਦਾਰ ਨਿਭਾਅ ਚੁੱਕੇ ਹਨ। ਇਹ ਫਿਲਮ ਉਸ ਦੌਰ 'ਚ ਹਿੱਟ ਸਾਬਤ ਹੋਈ ਸੀ।

image From Goggle

 

ਹੋਰ ਪੜ੍ਹੋ: ਭਾਰਤੀ ਸਿੰਘ ਤੇ ਹਰਸ਼ ਨੇ ਸ਼ੇਅਰ ਕੀਤੀਆਂ ਬੇਟੇ ਲਕਸ਼ ਦੀਆਂ ਹੋਰ ਤਸਵੀਰਾਂ, ਫੈਨਜ਼ ਲੁੱਟਾ ਰਹੇ ਨੇ ਪਿਆਰ

ਰਾਜਨੀਤੀ 'ਚ ਵੀ ਅਜਮਾਇਆ ਦਾਅ

ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਦਾਰਾ ਸਿੰਘ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਸੀ। ਉਹ ਅਗਸਤ 2003 ਤੋਂ ਅਗਸਤ 2009 ਤੱਕ 6 ਸਾਲ ਰਾਜ ਸਭਾ ਦੇ ਮੈਂਬਰ ਰਹੇ। ਦਾਰਾ ਸਿੰਘ ਨੂੰ 7 ਜੁਲਾਈ 2012 ਨੂੰ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ 'ਤੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਮੁੰਬਈ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪੰਜ ਦਿਨਾਂ ਤੱਕ ਕੋਈ ਰਾਹਤ ਨਹੀਂ ਮਿਲੀ, 12 ਜੁਲਾਈ 2012 ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network