ਰਿਹਰਸਲ ਕਰ ਰਹੀ ਕੈਟਰੀਨਾ ਕੈਫ਼ ਦੀ ਡਾਂਸ ਵੀਡੀਓ ਵਾਇਰਲ

Reported by: PTC Punjabi Desk | Edited by: Gourav Kochhar  |  May 14th 2018 11:12 AM |  Updated: May 14th 2018 11:12 AM

ਰਿਹਰਸਲ ਕਰ ਰਹੀ ਕੈਟਰੀਨਾ ਕੈਫ਼ ਦੀ ਡਾਂਸ ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਜਲਦ ਹੀ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਸਦਾ ਕਿਰਦਾਰ ਇਕ ਡਾਂਸਰ ਦਾ ਹੋਵੇਗਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੈਟਰੀਨਾ Katrina Kaif ਡਾਂਸ ਦੀ ਰਿਹਰਸਲ ਕਰਦੀ ਨਜ਼ਰ ਆ ਰਹੀ ਹੈ। ਆਪਣੇ ਇਸ ਕਿਰਦਾਰ ਲਈ ਕੈਟਰੀਨਾ ਕਾਫੀ ਮਿਹਨਤ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਦੇ ਕਈ ਵੀਡੀਓਜ਼ ਪਹਿਲਾਂ ਵੀ ਲੀਕ ਹੋ ਚੁੱਕੇ ਹਨ।

thugs of hindustan

ਸੂਤਰਾਂ ਮੁਤਾਬਕ ਇਸ ਫਿਲਮ 'ਚ ਕੈਟਰੀਨਾ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਇਸ ਫਿਲਮ 'ਚ ਕੈਟਰੀਨਾ Katrina Kaif -ਆਮਿਰ ਤੋਂ ਇਲਾਵਾ ਅਮਿਤਾਭ ਬੱਚਨ, ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਵਿਜੈ ਅਚਾਰਿਆ ਕਰ ਰਹੇ ਹਨ। ਇਸ ਫਿਲਮ 'ਚ ਕੈਟਰੀਨਾ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਇਸ ਤੋਂ ਇਲਾਵਾ ਆਮਿਰ ਅਤੇ ਕੈਟਰੀਨਾ 'ਧੁਮ 3' 'ਚ ਇਕੱਠੇ ਕੰਮ ਕਰ ਚੁੱਕੇ ਹਨ।

ਠੱਗਸ ਆਫ਼ ਹਿੰਦੁਸਤਾਨ ਦੇ ਸੈੱਟ ਉੱਤੇ ਦੰਗਲ ਦੀ ਇਸ ਅਦਕਾਰਾ ਨੇ ਸਾਂਝਾ ਕਿੱਤੀਆਂ ਤਸਵੀਰਾਂ

'ਦੰਗਲ' ਫੇਮ ਫਾਤਿਮਾ ਸਨਾ ਸ਼ੇਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਫਿਲਮ ਨੂੰ ਲੈ ਕੇ ਫਾਤਿਮਾ ਕਾਫੀ ਉਤਸਾਹਿਤ ਹੈ।

'ਹਾਲ ਹੀ 'ਚ ਫਾਤਿਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਫਾਤਿਮਾ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦਰਸਅਲ, ਫਾਤਿਮਾ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਜੋਧਪੂਰ ਪਹੁੰਚੀ ਹੈ।

ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਫਾਤਿਮਾ ਤੋਂ ਇਲਾਵਾ ਆਮਿਰ ਖਾਨ Aamir Khan, ਕੈਟਰੀਨਾ ਕੈਫ Katrina Kaif, ਅਮਿਤਾਭ ਬੱਚਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣ ਵਾਲੇ ਹਨ। ਬੀਤੇ ਦਿਨੀਂ ਫਿਲਮ ਸੈੱਟ ਤੋਂ ਫਾਤਿਮਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network