ਦਲਜੀਤ ਕੌਰ ਦੂਜੀ ਵਾਰ ਰਚਾਏਗੀ ਵਿਆਹ, ਕਿਹਾ ‘ਪਿਤਾ ਲਈ ਤਰਸਦਾ ਸੀ ਮੇਰਾ ਪੁੱਤਰ, ਨਿਖਿਲ ਨੂੰ ਵੇਖ ਪਹਿਲੀ ਵਾਰ ਕਿਹਾ ਪਾਪਾ’

Reported by: PTC Punjabi Desk | Edited by: Shaminder  |  February 08th 2023 11:49 AM |  Updated: February 08th 2023 11:51 AM

ਦਲਜੀਤ ਕੌਰ ਦੂਜੀ ਵਾਰ ਰਚਾਏਗੀ ਵਿਆਹ, ਕਿਹਾ ‘ਪਿਤਾ ਲਈ ਤਰਸਦਾ ਸੀ ਮੇਰਾ ਪੁੱਤਰ, ਨਿਖਿਲ ਨੂੰ ਵੇਖ ਪਹਿਲੀ ਵਾਰ ਕਿਹਾ ਪਾਪਾ’

ਅਦਾਕਾਰਾ ਦਲਜੀਤ ਕੌਰ (Dalljiet Kaur) ਦੂਜੀ ਵਾਰ ਵਿਆਹ ਰਚਾਉਣ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਬ੍ਰਿਟੇਨ ਮੂਲ ਦੇ ਨਿਖਿਲ ਪਟੇਲ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਮਾਰਚ ‘ਚ ਦੋਵੇਂ ਵਿਆਹ ਕਰਵਾਉਣਗੇ । ਇਸ ਤੋਂ ਪਹਿਲਾਂ ਅਦਾਕਾਰਾ ਬਿੱਗ ਬੌਸ ਦੇ ਪ੍ਰਤੀਭਾਗੀ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ । ਹਾਲਾਂਕਿ ਉਹ ਆਪਣੇ ਦੂਜੇ ਵਿਆਹ ਨੂੰ ਲੈ ਕੇ ਥੋੜਾ ਡਰੀ ਹੋਈ ਵੀ ਜ਼ਰੂਰ ਹੈ ।

Dalljiet kaur , image Source : Instagram

ਹੋਰ ਪੜ੍ਹੋ : ਮੀਡੀਆ ਦੇ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਹੋਈ ਬੇਹੋਸ਼, ਭਰਾ ਸੰਭਾਲਦਾ ਆਇਆ ਨਜ਼ਰ, ਵੇਖੋ ਵੀਡੀਓ

ਅਦਾਕਾਰਾ ਨੇ ਆਪਣੇ ਵਿਆਹ ਦੇ ਬਾਰੇ ਚੁੱਪ ਤੋੜਦੇ ਹੋਏ ਕਿਹਾ ਹੈ ਕਿ ‘ਮੈ ਨਿਖਿਲ ਨੂੰ ਆਪਣੇ ਪਤੀ ਦੇ ਰੂਪ ‘ਚ ਬਾਅਦ ‘ਚ ਚੁਣਿਆ ਹੈ, ਪਹਿਲਾਂ ਮੇਰੇ ਪੁੱਤਰ ਨੇ ਆਪਣੇ ਪਿਤਾ ਨੂੰ ਚੁਣਿਆ ਸੀ’ ।

Dalljiet kaur ,'' image Source : Instagram

ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ

ਸਿੰਗਲ ਪੈਰੇਂਟਸ ਹਨ ਨਿਖਿਲ ਅਤੇ ਦਲਜੀਤ

‘ਕੁਲਵਧੂ’ ਅਤੇ ‘ਗੁੱਡਨ ਤੁਮ ਸੇ ਨਾ ਹੋ ਪਾਏਗਾ’ ਵਰਗੇ ਟੀਵੀ ਸ਼ੋਅਸ ‘ਚ ਨਜ਼ਰ ਆ ਚੁੱਕੀ ਦਲਜੀਤ ਕੌਰ ਨੇ ਨਿਖਿਲ (Nikhil Patel)ਦੇ ਨਾਲ ਆਪਣੇ ਰੋਮਾਂਸ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ । ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਨਿਖਿਲ ਨੂੰ ਉਹ ਪਿਆਰ ਦੇ ਨਾਲ ਨਿੱਕ ਬੁਲਾਉਂਦੀ ਹੈ। ਸਤੰਬਰ ਮਹੀਨੇ ‘ਚ ਦੋਵਾਂ ਦੀ ਮੁਲਾਕਾਤ ਹੋਈ ਸੀ । ਨਿਖਿਲ ਵੀ ਦਲਜੀਤ ਵਾਂਗ ਸਿੰਗਲ ਪੈਰੇਂਟ ਹਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ ।

dalljiet kaur ,,,, image Source : Instagram

ਪਹਿਲੀ ਮੁਲਾਕਾਤ ‘ਚ ਹੀ ਬੇਟੇ ਨੇ ਨਿਖਿਲ ਨੂੰ ‘ਪਾਪਾ’ ਆਖਿਆ

ਦਲਜੀਤ ਦਾ ਕਹਿਣਾ ਹੈ ਕਿ ਦੋਵਾਂ ਨੇ ਸਤੰਬਰ ‘ਚ ਮੁਲਾਕਾਤ ਕੀਤੀ ਸੀ । ਉਦੋਂ ਦਲਜੀਤ ਦੇ ਨੌ ਸਾਲ ਦੇ ਪੁੱਤਰ ਨੇ ਨਿਖਿਲ ਨੂੰ ਪਾਪਾ ਕਿਹਾ ਸੀ ਤਾਂ ਅਦਾਕਾਰਾ ਹੈਰਾਨ ਰਹਿ ਗਈ । ਉਸ ਸਮੇਂ ਦਲਜੀਤ ਨੇ ਨਹੀਂ ਸੀ ਸੋਚਿਆ ਕਿ ਉਹ ਅਤੇ ਨਿਖਿਲ ਸਿਰਫ ਡੇਟ ਕਰ ਰਹੇ ਸਨ ਅਤੇ ਉਨ੍ਹਾਂ ਨੇ ਵਿਆਹ ਬਾਰੇ ਨਹੀਂ ਸੀ ਸੋਚਿਆ ।

dalljiet kaur ,, Image Source : Instagram

ਪੁੱਤ ਦੇ ਕਾਰਨ ਵਿਆਹ ਲਈ ਰਾਜ਼ੀ ਹੋਈ

ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਜੈਡਨ ਆਪਣੀ ਉਮਰ ਦੇ ਹਿਸਾਬ ਦੇ ਨਾਲੋਂ ਕਾਫੀ ਗੰਭੀਰ ਹੈ ਅਤੇ ਮੈਂ ਪਹਿਲੀ ਵੀ ਡੇਟ ਕੀਤੀ ਹੈ ਅਤੇ ਉਹ ਅਕਸਰ ਪੁੱਛਦਾ ਸੀ ਕਿ, ਕੀ ਉਹ ਵਿਆਹ ਲਈ ਮੁੰਡਾ ਲੱਭ ਰਹੀ ਹੈ? । ਅਦਾਕਾਰਾ ਨੇ ਨਿਖਿਲ ਦੇ ਨਾਲ ਕਈ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network