ਅਦਾਕਾਰ ਦਲਜੀਤ ਕਲਸੀ ਨੇ ਇੰਦਰਜੀਤ ਨਿੱਕੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਤੁਹਾਡੇ ਰੋਣ ਕਰਕੇ ਪੰਜਾਬ ਨੇ ਤੁਹਾਡਾ ਹੱਥ ਫੜ ਲੈਣਾ, ਪਰ ਤੁਸੀਂ ਪੰਜਾਬ ਨੂੰ….
ਅਦਾਕਾਰ ਦਲਜੀਤ ਕਲਸੀ (Daljeet Kalsi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਇੰਦਰਜੀਤ ਨਿੱਕੂ (Inderjit Nikku) ‘ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਦਲਜੀਤ ਕਲਸੀ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ । ਦਲਜੀਤ ਕਲਸੀ ਨੇ ਗਾਇਕ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਸਿੰਗਰ ਬਾਬੇ ਅੱਗੇ ਕੋਢਾ ਹੋ ਗਿਆ । ਸਭ ਨੇ ਵੇਖਿਆ ਤੇ ਸਾਥ ਦੇਣ ਦੀ ਗੱਲ ਆਖੀ।
image From instagram
ਹੋਰ ਪੜ੍ਹੋ : ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ
ਲੇਕਿਨ ਹੈਰਾਨੀ ਏ ਕਿ ਕਿਸੀ ਸਾਥ ਜਾਂ ਮਦਦ ਦੇਣ ਵਾਲੇ ਨੇ ਜਾਂ ਆਪ ਸਿੰਗਰ ਨੇ ਵੀ ਪਾਖੰਡ ਖ਼ਿਲਾਫ਼ ਕੁਛ ਨਹੀਂ ਬੋਲਿਆ । ਹੱਦ ਏ । ਨਿੱਕੂ ਭਾਜੀ ਪਾਖੰਡ ਬਾਰੇ ਵੀ ਚਾਨਣ ਪਾਉ ਤੇ ਜੇ ਨਹੀਂ ਪਾਖੰਡ ਖ਼ਿਲਾਫ਼ ਬੋਲ ਸਕਦੇ ਤੇ ਤੁਸੀਂ ਪਾਖੰਡ ਦਾ ਹਿੱਸਾ ਹੋ ਕਿਰਪਾ ਕਰ ਕੇ ਇਕ ਕੰਮ ਜ਼ਰੂਰ ਕਰੋ ।
Image Source: Twitter
ਹੋਰ ਪੜ੍ਹੋ : ਇੱਕ ਸਾਲ ਦਾ ਹੋਇਆ ਕਿਸ਼ਵਰ ਮਾਰਚੈਂਟ ਦਾ ਪੁੱਤਰ ਨਿਰਵੈਰ ਰਾਏ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਪੱਗ ਲਾਹ ਦਿਓ, ਵਿਖਾਵਾ ਨਾ ਕਰੋ ।ਬਾਬੇ ਦੀ ਭਾਸ਼ਾ ਚ ਗਾਣੇ ਗਾਓ, ਬਾਬੇ ਦੇ ਇਲਾਕੇ ਚ ਸ਼ੋਅ ਕਰੋ’ ।ਦੱਸ ਦਈਏ ਕਿ ਬੀਤੇ ਦਿਨੀਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਗਾਇਕ ਆਪਣੀਆਂ ਨਿੱਜੀ ਪ੍ਰੇਸ਼ਾਨੀਆਂ ਨੂੰ ਬਿਆਨ ਕਰਦਾ ਹੋਇਆ ਬਾਬੇ ਦੇ ਸਾਹਮਣੇ ਭਾਵੁਕ ਹੋ ਗਿਆ ਸੀ ।
Image Source: Twitter
ਜਿਸ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਅਤੇ ਹੁਣ ਇੰਦਰਜੀਤ ਨਿੱਕੂ ਨੂੰ ਸ਼ੋਅ ਵੀ ਮਿਲਣੇ ਸ਼ੁਰੂ ਹੋ ਚੁੱਕੇ ਹਨ । ਹਾਲਾਂਕਿ ਸਮਰਥਨ ਦੇ ਨਾਲ ਨਾਲ ਇੰਦਰਜੀਤ ਨਿੱਕੂ ਨੂੰ ਕਈ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ।