D23 Expo 2022: ਡਿਜ਼ਨੀ ਨੇ ਮਹਾਭਾਰਤ 'ਤੇ ਅੰਤਰਰਾਸ਼ਟਰੀ ਸੀਰੀਜ਼ ਬਨਾਉਣ ਦਾ ਕੀਤਾ ਐਲਾਨ
D23 expo 2022: ਵਾਲਡ ਡਿਜ਼ਨੀ ਦੀ ਸ਼ੁਰੂ ਕੀਤੀ ਗਈ ਕੰਪਨੀ ਡਿਜ਼ਨੀ ਸਟੂਡੀਓ ਨੂੰ 100 ਸਾਲ ਪੂਰ ਹੋ ਗਏ ਹਨ। ਸ਼ੁੱਕਰਵਾਰ ਨੂੰ ਅਮਰੀਕਾ ਦੇ ਸ਼ਹਿਰ ਅਨਾਹੇਮ, ਕੈਲੀਫੋਰਨੀਆ ਵਿੱਚ ਡੀ23 ਐਕਸਪੋ (D23 expo 2022) ਦੇ ਨਾਲ ਜਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿੱਚ ਪੂਰੇ ਦਿਨ ਵਿੱਚ ਡਿਜ਼ਨੀ, ਪਿਕਚਰ ਅਤੇ ਡਿਜ਼ਨੀ ਐਨੀਮੇਸ਼ਨ ਸਟੂਡੀਓਜ਼ ਦੀਆਂ ਨਵੀਆਂ ਫਿਲਮਾਂ ਅਤੇ ਸੀਰੀਜ਼ਾਂ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਡਿਜ਼ਨੀ ਨੇ ਭਾਰਤ ਦੀ ਸਭ ਤੋਂ ਮਸ਼ਹੂਰ ਮਿਥਿਹਾਸਿਕ ਕਥਾ ਮਹਾਭਾਰਤ ਉੱਤੇ ਅੰਤਰ ਰਾਸ਼ਟਰੀ ਵੈਬ ਸੀਰੀਜ਼ ਬਨਾਉਣ ਦਾ ਵੀ ਐਲਾਨ ਕੀਤਾ ਹੈ।
Image Source: Instagram
ਸ਼ੁੱਕਰਵਾਰ ਨੂੰ ਇਸ ਜਸ਼ਨ ਸਮਾਗਮ ਦੇ ਵਿੱਚ ਭਾਰਤੀ ਓਟੀਟੀ ਦਰਸ਼ਕਾਂ ਲਈ ਘੋਸ਼ਣਾ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਮਿਥਿਹਾਸਕ ਕਥਾ ਮਹਾਭਾਰਤ ਉੱਤੇ ਅੰਤਰ ਰਾਸ਼ਟਰੀ ਪੱਧਰ ਦੀ ਇੱਕ ਸ਼ਾਨਦਾਰ ਵੈਬ ਸੀਰੀਜ਼ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਸੀਰੀਜ਼ ਦੀ ਸਕ੍ਰਿਪਟ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਕਾਸਟ ਅਤੇ ਟੈਕਨੀਕਲ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ।
ਭਾਰਤ 'ਤੇ ਹੈ ਡਿਜ਼ਨੀ ਦਾ ਫੋਕਸ
ਡੀ23 ਐਕਸਪੋ ਦੇ ਪਹਿਲੇ ਦਿਨ ਭਾਰਤੀ ਦਰਸ਼ਕਾਂ ਲਈ ਸਭ ਤੋਂ ਪ੍ਰਮੁੱਖ ਸੈਸ਼ਨ ਡਿਜ਼ਨੀ ਇੰਟਰਨੈਸ਼ਨਲ ਕੰਟੈਂਟ ਅਤੇ ਓਪਰੇਸ਼ਨ ਸੈਸ਼ਨ ਸੀ। ਇਸ ਸੈਸ਼ਨ ਵਿੱਚ, ਰੇਬੇਕਾ ਕੈਂਪਬੈਲ, ਡਿਜ਼ਨੀ ਦੀ ਅੰਤਰਰਾਸ਼ਟਰੀ ਸਮੱਗਰੀ ਅਤੇ ਸੰਚਾਲਨ ਦੀ ਚੇਅਰਮੈਨ, ਨੇ ਡਿਜ਼ਨੀ ਦੇ ਟੈਲੀਵਿਜ਼ਨ ਅਤੇ ਓਟੀਟੀ ਸ਼ਾਖਾਵਾਂ ਦੇ ਸੰਚਾਲਨ ਬਾਰੇ ਵਿਸਥਾਰਪੂਰਵਕ ਦੱਸਿਆ।
Image Source: Instagram
ਕੈਮਬੇਲ ਨੇ ਕਿਹਾ ਕਿ ਭਾਰਤ ਵਿੱਚ ਲਗਭਗ 70 ਕਰੋੜ ਲੋਕ ਹਰ ਮਹੀਨੇ ਡਿਜ਼ਨੀ ਕੰਪਨੀ ਦੇ ਟੀਵੀ ਬ੍ਰਾਂਡ ਸਟਾਰ ਦੇ ਚੈਨਲ ਦੇਖਦੇ ਹਨ। ਦੇਸ਼ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਦੇ ਗਾਹਕਾਂ ਦੀ ਗਿਣਤੀ ਵੀ 58 ਮਿਲੀਅਨ ਤੱਕ ਪਹੁੰਚ ਗਈ ਹੈ। ਭਾਰਤ ਦੀਆਂ ਨੌਂ ਭਾਰਤੀ ਭਾਸ਼ਾਵਾਂ ਵਿੱਚ ਬਣਾਈ ਜਾ ਰਹੀ ਮਨੋਰੰਜਨ ਸਮੱਗਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਇੱਥੇ ਪੁੱਜੀ ਭਾਰਤੀ ਮੀਡੀਆ ਟੀਮ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਲੋਕ ਸਭ ਤੋਂ ਲੰਬੀ ਦੂਰੀ ਦਾ ਸਫ਼ਰ ਤੈਅ ਕਰਕੇ ਇੱਥੇ ਪੁੱਜੇ ਹਨ।
'ਮਹਾਭਾਰਤ' ਸੀਰੀਜ਼ ਦਾ ਐਲਾਨ
ਇਸ ਮੌਕੇ 'ਤੇ ਬੋਲਦੇ ਹੋਏ, ਡਿਜ਼ਨੀ ਇੰਡੀਆ ਲਈ ਟੀਵੀ ਅਤੇ ਓਟੀਟੀ ਸਮੱਗਰੀ ਦੇ ਮੁਖੀ, ਗੌਰਵ ਬੈਨਰਜੀ ਨੇ ਮਿਥਿਹਾਸਕ ਗਾਥਾ ਮਹਾਭਾਰਤ 'ਤੇ ਇੱਕ ਮੈਗਾ-ਬਜਟ ਵੈੱਬ ਸੀਰੀਜ਼ ਬਣਾਉਣ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਗੌਰਵ ਨੇ ਦੱਸਿਆ ਕਿ ਇਹ ਸੀਰੀਜ਼ ਅਸਲ ਵਿੱਚ ਹਿੰਦੀ ਵਿੱਚ ਬਣੇਗੀ ਪਰ ਇਹ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋਵੇਗੀ।
Image Source: Instagram
ਦੱਸ ਦਈਏ ਕਿ ਇਸ ਲੜੀ ਦਾ ਨਿਰਮਾਣ ਨਿਰਮਾਤਾ ਮਧੂ ਮੰਟੇਨਾ ਦੀ ਕੰਪਨੀ ਮਿਥੋਵਰਸ ਅਤੇ ਅੱਲੂ ਅਰਾਵਿੰਦ ਦੀ ਕੰਪਨੀ ਅੱਲੂ ਐਂਟਰਟੇਨਮੈਂਟ ਵੱਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ। ਮਧੂ ਮੰਟੇਨਾ ਨੇ ਵੀ ਕੁਝ ਸਾਲ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਲੈ ਕੇ ਫ਼ਿਲਮ 'ਦ੍ਰੋਪਦੀ' ਬਣਾਉਣ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਹੁਣ ਵੈੱਬ ਸੀਰੀਜ਼ ਦੇ ਰੂਪ 'ਚ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ 'ਚ ਮਹਾਭਾਰਤ ਦੀ ਪੂਰੀ ਕਹਾਣੀ ਦਰੋਪਦੀ ਦੇ ਨਜ਼ਰੀਏ ਤੋਂ ਦੱਰਸਾਈ ਜਾਵੇਗੀ।
View this post on Instagram