ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬੱਚੇ ਦਾ ਕਿਊਟ ਵੀਡੀਓ, ਹਰ ਕਿਸੇ ਦਾ ਜਿੱਤ ਰਿਹਾ ਦਿਲ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ (Video) ਦਿਖਾਉਣ ਜਾ ਰਹੇ ਹਾਂ ।ਇਸ ਵੀਡੀਓ ‘ਚ ਛੋਟਾ ਜਿਹਾ ਸਰਦਾਰ (Cute Sardar Kid) ਬੱਚਾ ਨਜ਼ਰ ਆ ਰਿਹਾ ਹੈ । ਜੋ ਕਿ ਲਾੜੇ ਵਾਂਗ ਸਿਰ ‘ਤੇ ਕਲਗੀ ਸਜਾਈ ਤਿਆਰ ਹੋਇਆ ਖੜਾ ਹੈ ਅਤੇ ਉਸ ਦੇ ਕੋਲ ਹੀ ਟੇਬਲ ‘ਤੇ ਕੇਕ ਰੱਖਿਆ ਹੋਇਆ ਹੈ । ਬੱਚਾ ਚੁੱਪਚਾਪ ਉਂਗਲ ਦੇ ਨਾਲ ਕੇਕ ਦਾ ਮਜ਼ਾ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।
image From instagram
ਇਹ ਵੀਡੀਓ ਕਿਸੇ ਵਿਆਹ ਦਾ ਲੱਗ ਰਿਹਾ ਹੈ ਸਭ ਬਰਾਤੀ ਅਤੇ ਲਾੜਾ ਲਾੜੀ ਰੁੱਝੇ ਹੋਏ ਨਜ਼ਰ ਆ ਰਹੇ ਹਨ, ਪਰ ਇਹ ਬੱਚਾ ਦੁਨੀਆ ਤੋਂ ਬੇਖ਼ਬਰ ਆਪਣੀ ਹੀ ਮਸਤੀ ‘ਚ ਕੇਕ ਦਾ ਲੁਤਫ ਲੈ ਰਿਹਾ ਹੈ । ਇਸ ਕਿਊਟ ਬੱਚੇ ਦੇ ਇਸ ਵੀਡੀਓ ਨੂੰ ਹੁਣ ਤੱਕ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ਤੇ ਦਿਲ ਵਾਲੇ ਇਮੋਜੀ ਪੋਸਟ ਕਰ ਰਹੇ ਹਨ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।
ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕੱਚਾ ਬਦਾਮ ਗੀਤ ‘ਤੇ ਬਣਾਈਆਂ ਗਈਆਂ ਰੀਲਸ ਕਾਫੀ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਲੋਕ ਕੁਝ ਹੀ ਪਲਾਂ ‘ਚ ਆਪਣੀ ਗੱਲ ਦੇਸ਼ ਵਿਦੇਸ਼ ‘ਚ ਪਹੁੰਚਾ ਦਿੰਦੇ ਹਨ । ਇਨ੍ਹਾਂ ਵਾਇਰਲ ਵੀਡੀਓਜ਼ ਨੇ ਕਈ ਲੋਕਾਂ ਨੂੰ ਸਟਾਰ ਬਣਾ ਦਿੱਤਾ ਹੈ । ਜਿਸ ‘ਚ ਰਾਨੂੰ ਮੰਡਲ ਵੀ ਸ਼ਾਮਿਲ ਹੈ, ਰਾਨੂੰ ਮੰਡਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਉਹ ਰੇਲਵੇ ਸਟੇਸ਼ਨ ‘ਤੇ ਗਾਉਂਦੀ ਹੋਈ ਨਜ਼ਰ ਆਈ ਸੀ ।
View this post on Instagram