ਨਿੱਕੇ ਜੇਹ ਦੀ ਮਾਂ ਕਰੀਨਾ ਕਪੂਰ ਨਾਲ ਮਸਤੀ ਕਰਦੇ ਹੋਏ ਕਿਊਟ ਤਸਵੀਰਾਂ ਹੋਇਆ ਵਾਇਰਲ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  July 21st 2022 11:46 AM |  Updated: July 21st 2022 11:46 AM

ਨਿੱਕੇ ਜੇਹ ਦੀ ਮਾਂ ਕਰੀਨਾ ਕਪੂਰ ਨਾਲ ਮਸਤੀ ਕਰਦੇ ਹੋਏ ਕਿਊਟ ਤਸਵੀਰਾਂ ਹੋਇਆ ਵਾਇਰਲ, ਵੇਖੋ ਤਸਵੀਰਾਂ

Jehangir Ali Khan having fun with mom Kareena Kapoor: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ, ਇਨ੍ਹੀਂ ਦਿਨੀਂ ਪਤੀ ਸੈਫ ਅਲੀ ਖਾਨ ਤੇ ਬੇਟੇ ਤੈਮੂਰ ਤੇ ਜੇਹ ਨਾਲ ਇਟਲੀ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਕਰੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਛੋਟੇ ਬੇਟੇ ਜੇਹ ਯਾਨੀ ਜਹਾਂਗੀਰ ਅਲੀ ਖਾਨ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਦੱਸ ਦਈਏ ਕਿ ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੀ ਪੂਰਾ ਸਮਾਂ ਦਿੰਦੀ ਹੈ। ਹਾਲ ਹੀ ਵਿੱਚ ਕਰੀਨਾ ਕਪੂਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਯੂਰਪ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਹੁਣ ਇੱਕ ਵਾਰ ਫਿਰ ਅਦਾਕਾਰਾ ਕਰੀਨਾ ਕਪੂਰ ਨੇ ਇਟਲੀ ਤੋਂ ਆਪਣੇ ਛੋਟੇ ਬੇਟੇ ਜੇਹ (ਜਹਾਂਗੀਰ ਅਲੀ ਖਾਨ) ਦੀ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ ਦੇ ਵਿੱਚ ਲਿਖਿਆ, "That’s how I Firenze …❤️Summer of 2022❤️ Stay cool #Jeh baba"

ਕਰੀਨਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੇਹ ਇੱਕ ਬਾਗ ਦੇ ਵਿੱਚ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਜੇਹ ਨੇ ਸਵਿੰਗਮਿੰਗ ਸੇਫਟੀ ਜੈਕਟ ਤੇ ਡਾਈਪਰ ਪਾਇਆ ਹੋਇਆ ਹੈ ਤੇ ਉਹ ਘਾਹ ਦੇ ਮੈਦਾਨ ਵਿੱਚ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਦੇ ਬੈਕਗ੍ਰਾਊਂਡ ਵਿੱਚ ਬਾਗ ਵਿੱਚ ਲੱਗੇ ਹੋਏ ਬੇਹੱਦ ਖੂਬਸੂਰਤ ਤੇ ਰੰਗ-ਬਿਰੰਗੇ ਫੁੱਲ ਨਜ਼ਰ ਆ ਰਹੇ ਹਨ।

Image Source: Instagram

ਜੇਹ ਦੀ ਇਹ ਕਿਊਟ ਜਿਹੀ ਤਸਵੀਰ ਹਰ ਕਿਸੇ ਦਾ ਮਨ ਮੋਹ ਰਹੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਜੇਹ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜੇਹ ਦੀ ਇਸ ਤਸਵੀਰ 'ਤੇ ਕਮੈਂਟ ਕਰਦੇ ਹੋਏ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਲਿਖਿਆ, ''Mahh muchkin। ਵਿਜੇ ਵਰਮਾ ਨੇ ਟਿੱਪਣੀ ਕੀਤੀ, "ਬਹੁਤ ਪਿਆਰਾ !!" ਮਨੀਸ਼ ਮਲਹੋਤਰਾ ਨੇ ਲਾਲ ਦਿਲ ਅਤੇ ਦਿਲ ਦੀਆਂ ਅੱਖਾਂ ਦੇ ਇਮੋਜੀ ਬਣਾਏ । ਸਬਾ ਅਲੀ ਖਾਨ ਨੇ ਲਾਲ ਦਿਲ ਦਾ ਇਮੋਜੀ ਪੋਸਟ ਕੀਤੇ। ਪਾਕਿਸਤਾਨੀ ਅਭਿਨੇਤਰੀ ਸਦਾਫ ਕੰਵਲ ਨੇ ਲਿਖਿਆ, "ਮਾਸ਼ਾਅੱਲ੍ਹਾ।"

Image Source: Instagram

ਹੋਰ ਪੜ੍ਹੋ: ਕਰੀਨਾ ਕਪੂਰ ਦੀ ਤੀਜੀ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਸੈਫ ਅਲੀ ਖਾਨ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ ?

ਇਟਲੀ ਤੋਂ ਪਹਿਲਾਂ, ਕਰੀਨਾ ਆਪਣੇ ਪਤੀ-ਅਦਾਕਾਰ ਸੈਫ ਅਲੀ ਖਾਨ ਅਤੇ ਉਨ੍ਹਾਂ ਦੇ ਬੱਚਿਆਂ-ਤੈਮੂਰ ਅਲੀ ਖਾਨ ਅਤੇ ਜੇਹ ਦੇ ਨਾਲ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਯੂਕੇ ਵਿੱਚ ਘੁੰਮ ਰਹੇ ਸਨ।

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਹੁਣ ਇੱਕ ਵਾਰ ਫਿਰ ਆਪਣੇ ਸਹਿ-ਕਲਾਕਾਰ ਆਮਿਰ ਖਾਨ ਨਾਲ ਨਜ਼ਰ ਆਉਣ ਵਾਲੀ ਹੈ। ਆਮਿਰ ਅਤੇ ਕਰੀਨਾ ਦੀ ਫਿਲਮ 'ਲਾਲ ਸਿੰਘ ਚੱਢਾ' ਅਗਲੇ ਮਹੀਨੇ (ਅਗਸਤ) 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਜੋੜੀ ਬਲਾਕਬਸਟਰ ਫਿਲਮ 3 ਇਡੀਅਟਸ ਵਿੱਚ ਨਜ਼ਰ ਆਈ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network