ਕਰੂਜ਼ ਡਰੱਗ ਮਾਮਲਾ: NDPS ਅਦਾਲਤ ਨੇ ਦਿੱਤਾ ਫੈਸਲਾ, ਆਰੀਅਨ ਖਾਨ ਦਾ ਪਾਸਪੋਰਟ ਵਾਪਸ ਕਰੇ NCB
Cruise drugs case: ਬਾਲੀਵੁੱਡ 'ਕਿੰਗ' ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਡਰੱਗ ਕੇਸ ਮਾਮਲੇ ਤੋਂ ਬਾਅਦ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਦਾ ਕਾਰਨ ਹੈ ਆਰੀਅਨ ਖਾਨ ਦਾ ਪਾਸਪੋਰਟ। ਜੀ ਹਾਂ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ ਕਲਿਨ ਚਿੱਟ ਮਿਲਣ ਮਗਰੋਂ ਆਰੀਅਨ ਖਾਨ ਨੇ ਆਪਣਾ ਪਾਸਪੋਰਟ ਵਾਪਿਸ ਮੰਗਣ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਹੁਣ NDPS ਕੋਰਟ ਨੇ ਆਰੀਅਨ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ।
image From instagram
ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਕਲਿਨ ਚਿੱਟ ਮਿਲਣ ਮਗਰੋਂ ਅਦਾਕਾਰ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਨੇ ਸੁੱਖ ਦਾ ਸਾਹ ਲਿਆ ਹੈ। ਮੁੰਬਈ ਦੀ ਇੱਕ ਅਦਾਲਤ ਨੇ ਡਰੱਗਜ਼ ਮਾਮਲੇ ਵਿੱਚ ਜ਼ਬਤ ਕੀਤੇ ਗਏ ਆਰੀਅਨ ਖਾਨ ਦਾ ਪਾਸਪੋਰਟ ਜਾਰੀ ਕਰਨ ਲਈ ਕਿਹਾ ਹੈ। ਕਰੂਜ਼ ਡਰੱਗਜ਼ 'ਚ ਆਰੀਅਨ ਖਾਨ 'ਤੇ ਵਿਦੇਸ਼ ਯਾਤਰਾ ਸਣੇ ਕਈ ਸ਼ਰਤਾਂ ਲਗਾਈਆਂ ਗਈਆਂ ਸਨ। ਇਸ ਸਬੰਧੀ ਆਰੀਅਨ ਖਾਨ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ।
NDPS ਅਦਾਲਤ ਦਾ ਫੈਸਲਾ
ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਦੀ NDPS ਅਦਾਲਤ ਨੇ ਹੁਣ ਆਰੀਅਨ ਨੂੰ ਮਾਮਲੇ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਪਾਸਪੋਰਟ ਵਾਪਸ ਕਰਨ ਲਈ ਕਿਹਾ ਹੈ। ਕੋਰਟ ਨੇ ਐਨਸੀਬੀ NCB ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਰੀਅਨ ਖਾਨ ਦਾ ਪਾਸਪੋਰਟ ਉਨ੍ਹਾਂ ਵਾਪਿਸ ਦਵੇ। ਹੁਣ ਆਰੀਅਨ ਖਾਨ ਬਿਨਾਂ ਕਿਸੇ ਸ਼ਰਤ ਦੇ ਵਿਦੇਸ਼ ਯਾਤਰਾ ਕਰ ਸਕਣਗੇ।
image From instagram
ਆਰੀਅਨ ਖਾਨ ਨੇ ਦਾਖਲ ਕੀਤੀ ਪਟੀਸ਼ਨ
ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਪਿਛਲੇ ਸਾਲ ਨਾਰਕੋਟਿਕਸ ਬਿਊਰੋ (ਐਨਸੀਬੀ) ਤੋਂ ਕਲੀਨ ਚਿੱਟ ਮਿਲੀ ਸੀ, ਨੇ ਹਾਲ ਹੀ ਵਿੱਚ ਐਨਡੀਪੀਐਸ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ 'ਚ ਉਸ ਨੇ ਆਪਣਾ ਪਾਸਪੋਰਟ ਵਾਪਿਸ ਲੈਣ ਲਈ ਅਪੀਲ ਕੀਤੀ ਸੀ।
ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ 30 ਜੁਲਾਈ ਨੂੰ ਆਪਣਾ ਪਾਸਪੋਰਟ ਮੰਗਣ ਲਈ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਆਰੀਅਨ ਵੱਲੋਂ ਕਿਹਾ ਗਿਆ ਹੈ ਕਿ ਉਸ ਕੋਲ ਐਨਸੀਬੀ ਦੀ ਚਾਰਜਸ਼ੀਟ ਨਹੀਂ ਹੈ, ਇਸ ਲਈ ਉਸ ਦਾ ਪਾਸਪੋਰਟ ਵਾਪਸ ਕੀਤਾ ਜਾਵੇ।
ਐਡਵੋਕੇਟ ਅਮਿਤ ਦੇਸਾਈ ਅਤੇ ਐਡਵੋਕੇਟ ਰਾਹੁਲ ਅਗਰਵਾਲ ਵੱਲੋਂ ਦਾਇਰ ਪਟੀਸ਼ਨ 'ਤੇ 13 ਜੁਲਾਈ ਨੂੰ ਸੁਣਵਾਈ ਹੋਈ। 27 ਮਈ ਨੂੰ ਦਾਇਰ ਚਾਰਜਸ਼ੀਟ ਵਿੱਚ NCB ਨੇ ਆਰੀਅਨ ਖਾਨ ਸਣੇ 6 ਦੋਸ਼ੀਆਂ ਦੇ ਖਿਲਾਫ ਦੋਸ਼ ਖਾਰਿਜ ਕਰ ਦਿੱਤੇ ਸਨ। ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
image From instagram
ਹੋਰ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਕਾਕਾ ਆਟੋ ਚਲਾਉਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ
ਜ਼ਮਾਨਤ ਦੇ ਨਿਯਮ ਤਹਿਤ ਜਮ੍ਹਾਂ ਕਰਵਾਇਆ ਗਿਆ ਸੀ ਪਾਸਪੋਰਟ
ਬਾਲੀਵੁੱਡ ਦੇ ਕਿੰਗ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਪਿਛਲੇ ਸਾਲ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਸਬੂਤਾਂ ਦੀ ਘਾਟ ਕਾਰਨ ਐਨਸੀਬੀ ਨੂੰ ਆਰੀਅਨ ਸਣੇ ਪੰਜ ਲੋਕਾਂ ਨੂੰ ਬਰੀ ਕਰਨਾ ਪਿਆ। ਆਰੀਅਨ ਖਾਨ ਨੇ ਜ਼ਮਾਨਤ ਦੇ ਨਿਯਮ ਤਹਿਤ ਅਦਾਲਤ 'ਚ ਆਪਣਾ ਪਾਸਪੋਰਟ ਜਮ੍ਹਾ ਕਰਵਾਇਆ ਸੀ, ਤਾਂ ਜੋ ਉਹ ਮੁੰਬਈ ਅਤੇ ਦੇਸ਼ ਤੋਂ ਬਾਹਰ ਨਾ ਜਾ ਸਕਣ। ਹੁਣ ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਆਪਣਾ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ ਸੀ। ਜਿਸ ਵਿੱਚ ਅਦਾਲਤ ਨੇ ਆਰੀਅਨ ਖਾਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।