Cruise Drug case: ਡਰੱਗ ਮਾਮਲੇ 'ਚ NCB ਵੱਲੋਂ ਆਰਯਨ ਖਾਨ ਨੂੰ ਮਿਲੀ ਕਲੀਨ ਚਿੱਟ

Reported by: PTC Punjabi Desk | Edited by: Pushp Raj  |  May 27th 2022 03:24 PM |  Updated: May 27th 2022 04:44 PM

Cruise Drug case: ਡਰੱਗ ਮਾਮਲੇ 'ਚ NCB ਵੱਲੋਂ ਆਰਯਨ ਖਾਨ ਨੂੰ ਮਿਲੀ ਕਲੀਨ ਚਿੱਟ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰਯਨਖਾਨ ਨੂੰ ਕਰੂਜ਼ ਡਰੱਗ ਮਾਮਲੇ 'ਚ ਐਨਸੀਬੀ (NCB) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਲੰਮੇਂ ਸਮੇਂ ਤੱਕ ਜੇਲ੍ਹ ਰਹਿਣ ਮਗਰੋਂ ਆਖਿਰਕਾਰ ਆਰਯਨ ਖਾਨ ਨੂੰ ਡਰੱਗ ਮਾਮਲੇ 'ਚ NCB ਵੱਲੋਂ ਕਲੀਨ ਚਿੱਟ ਮਿਲ ਗਈ ਹੈ।

Shah Rukh Khan’s son Aryan Khan gets clean chit in cruise drug bust case Image Source: Twitter

ਦੱਸ ਦਈਏ ਕਿ ਆਰਯਨ ਖਾਨ ਨੂੰ ਪਿਛਲੇ ਸਾਲ ਅਕਤੂਬਰ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 20 ਦਿਨਾਂ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਦੱਸਿਆ ਕਿ ਕਰੂਜ਼ 'ਤੇ ਸਵਾਰ ਆਰਯਨ ਅਤੇ ਮੋਹਕ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਕੋਲ ਨਸ਼ੀਲੇ ਪਦਾਰਥ ਪਾਏ ਗਏ ਸਨ।

aryan khan

 

ਆਰੀਯਨ ਨੂੰ 2 ਅਕਤੂਬਰ ਨੂੰ ਹੋਰਨਾਂ ਮੁਲਜ਼ਮਾਂ ਸਣੇ ਹਿਰਾਸਤ 'ਚ ਲੈ ਲਿਆ ਗਿਆ ਸੀ। ਜਦੋਂਕਿ ਜ਼ਮਾਨਤ ਮਿਲਣ ਤੋਂ ਪਹਿਲਾਂ ਉਸ ਨੂੰ 28 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਰੱਖਿਆ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਨੂੰ ਮੁੰਬਈ ਤੱਟ 'ਤੇ ਇੱਕ ਕਰੂਜ਼ ਜਹਾਜ਼ 'ਤੇ ਛਾਪੇਮਾਰੀ ਕਰਕੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਆਪਣੇ ਦੋਸਤਾਂ ਨਾਲ ਕਰੂਜ਼ ਰਾਹੀਂ ਗੋਆ ਜਾ ਰਿਹਾ ਸੀ।

ਹੁਣ ਇਸ ਮਾਮਲੇ 'ਚ ਆਰੀਯਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ, NCB ਨੇ ਉਸ ਨੂੰ ਕਰੂਜ਼ ਡਰੱਗ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ।

 

 

ਇਸ ਤੋਂ ਪਹਿਲਾਂ ਮਾਰਚ 2022 ਵਿੱਚ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਕਿਹਾ ਸੀ ਕਿ "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਆਰੀਯਨ ਖਾਨ ਕਿਸੇ ਵੱਡੀ ਡਰੱਗ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਸੀ"। ਰਿਪੋਰਟ ਦੇ ਮੁਤਾਬਕ, ਐਸਆਈਟੀ ਟੀਮ ਨੇ ਲਗਜ਼ਰੀ ਕਰੂਜ਼ 'ਤੇ ਛਾਪੇਮਾਰੀ ਦੌਰਾਨ ਕਈ ਸ਼ੱਕੀ ਲੋਕਾਂ ਦਾ ਪਤਾ ਲਗਾਇਆ, ਜਿਸ ਦੌਰਾਨ ਆਰੀਯਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਐਨਸੀਬੀ ਦੀ ਮੁੰਬਈ ਯੂਨਿਟ ਦੇ ਉਲਟ ਐਸਆਈਟੀ ਨੇ ਕੁਝ ਤੱਥ ਕੱਢੇ ਸਨ। ਇਨ੍ਹਾਂ ਤੱਥਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਰੀਯਨ ਖਾਨ ਦੇ ਖਿਲਾਫ ਡਰੱਗਜ਼ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਲਈ ਆਰੀਯਨ ਦਾ ਫੋਨ ਖੋਹਣ ਅਤੇ ਨਿੱਜੀ ਚੈਟ ਮੈਸੇਜ਼ ਚੈੱਕ ਕਰਨ ਦੀ ਕੋਈ ਲੋੜ ਨਹੀਂ ਸੀ।

ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਫੈਨਜ਼ ਨੇ ਕੀਤੀ ਆਸਕਰ ਦੀ ਮੰਗ

ਦੱਸਣਯੋਗ ਹੈ ਕਿ 2 ਅਕਤੂਬਰ 2021 ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਡਰੱਗਸ ਪਾਰਟੀ 'ਤੇ NCB ਦੇ ਛਾਪੇਮਾਰੀ 'ਚ ਆਰੀਅਨ ਖਾਨ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਆਰੀਅਨ ਖਾਨ 20 ਦਿਨਾਂ ਤੋਂ ਜ਼ਿਆਦਾ ਸਮਾਂ ਮੁੰਬਈ ਦੀ ਆਰਥਰ ਰੋਡ ਜੇਲ 'ਚ ਰਹੇ। ਹੁਣ ਇਸ ਮਾਮਲੇ 'ਚ ਆਰੀਅਨ ਖਾਨ ਨੂੰ ਰਾਹਤ ਮਿਲਣ ਦੀ ਉਮੀਂਦ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network