ਕ੍ਰਾਈਮ ਬ੍ਰਾਂਚ ਦੀ ਟੀਮ ਦਾ ਖੁਲਾਸਾ, ਰਾਜ ਕੁੰਦਰਾ ਦੇ ਦਫਤਰ ‘ਚ ਮਿਲੀ ਖੂਫੀਆ ਅਲਮਾਰੀ
ਅਸ਼ਲੀਲ ਫ਼ਿਲਮਾਂ ਬਨਾਉਣ ਦੇ ਇਲਜ਼ਾਮ ‘ਚ ਫੜੇ ਗਏ ਰਾਜ ਕੁੰਦਰਾ ਨਾਲ ਜੁੜੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਕ੍ਰਾਈਮ ਬ੍ਰਾਂਚ ਨੇ ਹੁਣ ਰਾਜ ਕੁੰਦਰਾ ਦੇ ਦਫਤਰ ‘ਚ ਖੂਫੀਆ ਅਲਮਾਰੀ ਹੋਣ ਦਾ ਖੁਲਾਸਾ ਕੀਤਾ ਹੈ । ਖਬਰਾਂ ਮੁਤਾਬਕਰਾਜ ਕੁੰਦਰਾ ਦੇ ਦਫ਼ਤਰ ਵਿਯਾਨ ਤੇ ਜੇਐੱਲ ਸਟ੍ਰੀਮ ’ਚ ਇਕ ਖ਼ੁਫੀਆ ਅਲਮਾਰੀ ਮਿਲੀ ਹੈ। ਉਨ੍ਹਾਂ ਦਾ ਇਹ ਦਫ਼ਤਰ ਮੁੰਬਈ ਦੇ ਅੰਧੇਰੀ ’ਚ ਸਥਿਤ ਹੈ।
ਹੋਰ ਪੜ੍ਹੋ : ਰਾਜ ਕੁੰਦਰਾ ਤੋਂ ਪਹਿਲਾਂ ਇਹ ਫ਼ਿਲਮੀ ਸਿਤਾਰੇ ਵੀ ਬਣਾ ਚੁੱਕੇ ਹਨ ਅਸ਼ਲੀਲ ਫ਼ਿਲਮਾਂ
ਹਾਲ ਹੀ ’ਚ ਮੁੰਬਈ ਪੁਲਿਸ ਨੇ ਰਾਜ ਕੁੰਦਰਾ ਦੇ ਦਫ਼ਤਰ ’ਤੇ ਜਾ ਕੇ ਜਾਂਚ ਕੀਤੀ। ਇਸ ਦੌਰਾਨ ਪੁਲਿਸ ਨੂੰ ਇਹ ਖ਼ੁਫੀਆ ਅਲਮਾਰੀ ਮਿਲੀ ਹੈ। ਇਸ ਅਲਮਾਰੀ ’ਚ ਰਾਜ ਕੁੰਦਰਾ ਨਾਲ ਜੁੜੇ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਰਾਜ ਕੁੰਦਰਾ ਦੇ ਫੜੇ ਜਾਣ ਤੋਂ ਬਾਅਦ ਕਈ ਹੀਰੋਇਨਾਂ ਨੇ ਰਾਜ ਕੁੰਦਰਾ ‘ਤੇ ਉਨ੍ਹਾਂ ਨੂੰ ਅਸ਼ਲੀਲ ਫ਼ਿਲਮਾਂ ‘ਚ ਕੰਮ ਕਰਨ ਦਾ ਦਬਾਅ ਪਾਉਣ ਦੇ ਇਲਜ਼ਾਮ ਲਗਾਏ ਹਨ ।
ਕ੍ਰਾਈਮ ਬ੍ਰਾਂਚ ਜਿੱਥੇ ਰਾਜ ਕੁੰਦਰਾ ਦੇ ਠਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ । ਮੁੰਬਈ ਕਰਾਈਮ ਬ੍ਰਾਂਚ ਨੂੰ ਇਸ ਮਾਮਲੇ ’ਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਅਜਿਹੇ ’ਚ ਕਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਵੈੱਬ ਸੀਰੀਜ਼ ‘ਗੰਦੀ ਬਾਤ’ ’ਚ ਕੰਮ ਕਰ ਚੁੱਕੀ ਅਦਾਕਾਰਾ ਗਹਿਣਾ ਵਸ਼ਿਸ਼ਠ ਸਮੇਤ ਤਿੰਨ ਲੋਕਾਂ ਨੂੰ ਸੰਮਨ ਭੇਜਿਆ ਹੈ। ਇਨ੍ਹਾਂ ਸਾਰਿਆਂ ਨੂੰ ਕਰਾਈਮ ਬਰਾਂਚ ਰਾਜ ਕੁੰਦਰਾ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰੇਗਾ।