ਕ੍ਰੇਜ਼ੀ ਫੈਨ ਨੇ ਛਾਤੀ 'ਤੇ ਗੁੰਦਵਾਇਆ ਕਾਰਤਿਕ ਆਰੀਅਨ ਦੇ ਚਿਹਰੇ ਵਾਲਾ ਟੈਟੂ, ਐਕਟਰ ਖੁਦ ਹੋਏ ਹੈਰਾਨ, ਵੀਡੀਓ ਵਾਇਰਲ
ਅਕਸਰ ਸਾਨੂੰ ਬਾਲੀਵੁੱਡ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੇ ਦੀਵਾਨੇ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਕਈ ਅਜਿਹੇ ਪ੍ਰਸ਼ੰਸਕ ਹਨ ਜੋ ਆਪਣੇ ਪਸੰਦੀਦਾ ਸਿਤਾਰਿਆਂ ਦੀ ਇੱਕ ਝਲਕ ਪਾਉਣ ਲਈ ਘੰਟਿਆਂਬੱਧੀ ਕਲਾਕਾਰਾਂ ਦੇ ਘਰ ਦੇ ਸਾਹਮਣੇ ਇੰਤਜ਼ਾਰ ਕਰਦੇ ਹਨ, ਉਥੇ ਹੀ ਕਈ ਪ੍ਰਸ਼ੰਸਕ ਆਪਣੇ ਸਰੀਰ 'ਤੇ ਆਪਣੇ ਪਸੰਦੀਦਾ ਸਿਤਾਰਿਆਂ ਦੇ ਨਾਮ ਦਾ ਟੈਟੂ ਬਣਵਾ ਲੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕਾਰਤਿਕ ਆਰੀਅਨ Kartik Aaryan ਦੇ ਫੈਨ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਕਾਰਤਿਕ ਆਰੀਅਨ ਖੁਦ ਵੀ ਆਪਣੇ ਫੈਨ ਦੀ ਦੀਵਾਨਗੀ ਦੇਖਕੇ ਹੈਰਾਨ ਰਹਿ ਗਏ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਦਾ ਫੈਨ ਕਾਰਤੀਕ ਆਰੀਅਨ ਨੂੰ ਮਿਲਣ ਪਹੁੰਚਦਾ ਹੈ। ਉਹ ਦੱਸਦਾ ਹੈ ਕਿ ਉਸਨੇ ਟੈਟੂ ਬਣਵਾਇਆ ਹੈ। ਕਾਰਤਿਕ ਆਪਣੇ ਹੱਥ ਨਾਲ ਛਾਤੀ 'ਤੇ ਲੱਗੀ ਪੱਟੀ ਨੂੰ ਹਟਾਉਂਦਾ ਲਈ ਕਹਿੰਦਾ ਹੈ । ਪ੍ਰਸ਼ੰਸਕ ਕੈਮਰੇ ਦੇ ਸਾਹਮਣੇ ਆਪਣੀ ਛਾਤੀ 'ਤੋਂ ਗੁੰਦਵਾਇਆ ਹੋਇਆ ਟੈਟੂ ਸ਼ੋਅ ਕਰਦਾ ਹੈ, ਜਿਸ ਨੂੰ ਦੇਖ ਕੇ ਖੁਦ ਕਾਰਤੀਕ ਵੀ ਹੈਰਾਨ ਰਹਿ ਜਾਂਦੇ ਹਨ। ਇਸ ਤੋਂ ਬਾਅਦ ਕਾਰਤਿਕ ਆਪਣੇ ਫੈਨਜ਼ ਦੇ ਨਾਲ ਪੋਜ਼ ਦਿੰਦੇ ਹੋਏ ਫੋਟੋਜ਼ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ। ਇੰਸਟਾ ਬਾਲੀਵੁੱਡ ਨਾਂਅ ਦੇ ਪੇਜ਼ ਨੇ ਇਸ ਵੀਡੀਓ ਨੂੰ ਪਾਇਆ ਹੈ।
ਇਸ ਤੋਂ ਪਹਿਲਾਂ ਵੀ ਇਕ ਮਹਿਲਾ ਫੈਨ ਨੇ ਉਨ੍ਹਾਂ ਦੇ ਨਾਂ ਦਾ ਟੈਟੂ ਬਣਵਾਇਆ ਸੀ। ਕਾਰਤਿਕ ਆਰੀਅਨ ਨੇ ਉਸ ਫੈਨ ਨਾਲ ਸੈਲਫੀ ਵੀ ਲਈ। ਕੁਝ ਦਿਨ ਪਹਿਲਾਂ ਹੀ ਦੋ ਮੁਟਿਆਰਾਂ ਦੀਆਂ ਵੀਡੀਓ ਵਾਇਰਲ ਹੋਈ ਸੀ। ਜੋ ਕਿ ਕਾਰੀਤਕ ਦੇ ਘਰ ਦੇ ਬਾਹਰ ਸਪਾਟ ਹੋਈਆਂ ਸਨ। ਜੇ ਗੱਲ ਕਰੀਏ ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਤਾਂ ਉਹ ਕਾਰਤਿਕ 'ਫਰੈਡੀ', 'ਕੈਪਟਨ ਇੰਡੀਆ', Bhool Bhulaiyaa 2', 'ਸ਼ਹਿਜ਼ਾਦਾ' ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
View this post on Instagram