ਇਹ ਵੀਡੀਓ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਹਰਿਆਣਾ ਵਿੱਚ ਜ਼ਮੀਨ ’ਚ ਪੈਣ ਲੱਗੇ ਅਚਾਨਕ ਪਾੜ, ਕਈ-ਕਈ ਫੁੱਟ ਤੱਕ ਉੱਪਰ ਉੱਠੀ ਜ਼ਮੀਨ

Reported by: PTC Punjabi Desk | Edited by: Rupinder Kaler  |  July 23rd 2021 04:02 PM |  Updated: July 23rd 2021 04:02 PM

ਇਹ ਵੀਡੀਓ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਹਰਿਆਣਾ ਵਿੱਚ ਜ਼ਮੀਨ ’ਚ ਪੈਣ ਲੱਗੇ ਅਚਾਨਕ ਪਾੜ, ਕਈ-ਕਈ ਫੁੱਟ ਤੱਕ ਉੱਪਰ ਉੱਠੀ ਜ਼ਮੀਨ

ਇਨਸਾਨ ਕੁਦਰਤ ਨਾਲ ਲਗਾਤਾਰ ਛੇੜ-ਛਾੜ ਕਰਦਾ ਆ ਰਿਹਾ ਹੈ । ਜਿਸ ਦਾ ਖਾਮਿਆਜ਼ਾ ਹਰ ਇੱਕ ਨੂੰ ਭੁਗਤਣਾ ਪੈ ਰਿਹਾ ਹੈ । ਕੋਰੋਨਾ ਮਹਾਮਾਰੀ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਆਫਤਾਂ ਦਸਤਕ ਦੇ ਰਹੀਆਂ ਹਨ । ਇਸੇ ਤਰ੍ਹਾਂ ਦੀ ਇੱਕ ਆਫਤ ਹਰਿਆਣਾ ਵਿੱਚ ਦੇਖਣ ਨੂੰ ਮਿਲ ਰਹੀ ਹੈ । ਜਿੱਥੋਂ ਦੀ ਇੱਕ ਵੀਡੀਓ   ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਅਚਾਨਕ ਜ਼ਮੀਨ ਉੱਪਰ ਉੱਠ ਰਹੀ ਹੈ ।

ਹੋਰ ਪੜ੍ਹੋ :

ਅਦਾਕਾਰਾ ਸਵਿਤਾ ਬਜਾਜ ਦੀ ਸੋਨੂੰ ਸੂਦ ਨੇ ਕੀਤੀ ਮਦਦ

ਖ਼ਬਰਾਂ ਮੁਤਾਬਿਕ ਮਾਮਲਾ ਕਰਨਾਲ ਦੇ ਨਿਸਿੰਗ ਨਰਦਕ ਨਹਿਰ ਨੇੜੇ ਦਾ ਹੈ । ਜ਼ਮੀਨ ਇੱਥੇ 10 ਫੁੱਟ ਤਕ ਉੱਪਰ ਉੱਠ ਗਈ। ਮਾਹਿਰ ਜਾਂਚ ਵਿਚ ਜੁਟ ਗਏ ਹਨ। ਇਹ ਘਟਨਾ ਕਰਨਾਲ-ਕੈਥਲ ਰੋਡ 'ਤੇ ਸਥਿਤ ਇਕ ਖੇਤ ਦੀ ਹੈ। ਨਰਦਕ ਨਹਿਰ ਦੀ ਪੱਟੜੀ ਨੇੜੇ ਵੱਡੇ ਭੂ-ਖੇਤਰ 'ਚ ਅੱਜਕਲ੍ਹ ਬਰਸਾਤੀ ਪਾਣੀ ਭਰਿਆ ਹੈ। ਇੱਥੇ ਖੇਤੀਬਾੜੀ ਹੁੰਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਅਚਾਨਕ ਭੂ ਅੰਦਰ ਹਲਚਲ ਹੋਈ ਜਿਸ ਖੇਤਰ 'ਚ ਪਾਣੀ ਭਰਿਆ ਸੀ, ਉੱਥੇ ਤੇਜ਼ੀ ਨਾਲ ਜ਼ਮੀਨ ਉੱਪਰ ਉੱਠਣ ਲੱਗੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ । ਇੱਥੇ ਕਰੀਬ 10 ਫੁੱਟ ਤਕ ਜ਼ਮੀਨ ਉੱਪਰ ਉੱਠ ਗਈ ਹੈ। ਇਸ ਘਟਨਾਕ੍ਰਮ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network