ਕੋਰੋਨਾ ਵਾਇਰਸ ਦਾ ਸਾਇਆ ਮਿਸ ਵਰਲਡ 2021 ‘ਤੇ ਵੀ, 17 ਪ੍ਰਤੀਭਾਗੀ ਕੋਰੋਨਾ ਪਾਜ਼ੀਟਿਵ

Reported by: PTC Punjabi Desk | Edited by: Shaminder  |  December 17th 2021 01:21 PM |  Updated: December 17th 2021 02:07 PM

ਕੋਰੋਨਾ ਵਾਇਰਸ ਦਾ ਸਾਇਆ ਮਿਸ ਵਰਲਡ 2021 ‘ਤੇ ਵੀ, 17 ਪ੍ਰਤੀਭਾਗੀ ਕੋਰੋਨਾ ਪਾਜ਼ੀਟਿਵ

ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਹੁਣ ਤੱਕ ਕੋਰੋਨਾ ਦੇ ਕਈ ਮਾਮਲੇ ਦੇਸ਼ ‘ਚ ਸਾਹਮਣੇ ਆ ਚੁੱਕੇ ਹਨ । ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਤੇਜ਼ੀ ਦੇ ਨਾਲ ਫੈਲ ਰਿਹਾ ਹੈ । ਜਿਸ ਕਾਰਨ ਲੋਕਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ । ਮਿਸ ਵਰਲਡ 2021 (Miss World 2021) ਦੇ ਮੁਕਾਬਲੇ ‘ਤੇ ਵੀ ਕੋਰੋਨਾ ਦਾ ਸਾਇਆ ਪੈ ਗਿਆ ਹੈ ਜਿਸ ਕਾਰਨ ਇਸ ਪ੍ਰਤੀਯੋਗਿਤਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਕਿਉਂਕਿ ਇਸ ਮੁਕਾਬਲੇ ‘ਚ ਭਾਗ ਲੈਣ ਵਾਲੀਆਂ ਪ੍ਰਤੀਭਾਗੀ ਕੋਵਿਡ ਪਾਜ਼ੀਟਿਵ ਪਾਈਆਂ ਗਈਆਂ ਹਨ ।

Miss World 2021 image From instagram

ਹੋਰ ਪੜ੍ਹੋ : ਜਦੋਂ ਅਕਸ਼ੇ ਕੁਮਾਰ ਦੇ ਬਾਡੀਗਾਰਡ ਨੇ ਸੈਨਾ ਦੇ ਜਵਾਨ ਨੂੰ ਤਸਵੀਰ ਲੈਣ ਤੋਂ ਰੋਕਿਆ, ਅਦਾਕਾਰ ਦਾ ਸੀ ਇਸ ਤਰ੍ਹਾਂ ਦਾ ਰਿਐਕਸ਼ਨ

ਇਸ ਮੁਕਾਬਲੇ ਦੇ ਪ੍ਰਬੰਧਕਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ । ਮੀਡੀਆ ਰਿਪੋਰਟਸ ਮੁਤਾਬਕ ਜਿਨ੍ਹਾਂ ੧੭ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ ।

miss world contestants 2021 image From instagram

ਉਸ ‘ਚ ਭਾਰ ਦੀ ਮਨਾਸਾ ਵੀ ਸ਼ਾਮਿਲ ਹੈ । ਇਸ ਦੇ ਨਾਲ ਇਸ ਪ੍ਰਤੀਯੋਗਿਤਾ ‘ਚ ਸ਼ਾਮਿਲ ਹੋਣ ਆਏ ਹੋਰ ਪ੍ਰਤੀਭਾਗੀਆਂ ਦੇ ਲਈ ਵੀ ਜ਼ਰੂਰੀ ਸੁਰੱਖਿਆ ਮਾਪਦੰਡ ਅਪਣਾਏ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ । ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਹੁਣ ਤੱਕ ਕਈ ਸੈਲੀਬ੍ਰੇਟੀਜ਼ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ‘ਚ ਲੈ ਲਿਆ ਹੈ । ਜਿਸ ‘ਚ ਕਰੀਨਾ ਕਪੂਰ ਖ਼ਾਨ, ਅੰਮ੍ਰਿਤਾ ਅਰੋੜਾ, ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਵੀ ਸ਼ਾਮਿਲ ਹੈ । ਇਨ੍ਹਾਂ ਸਭ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ । ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਹੜਕੰਪ ਜਿਹਾ ਮੱਚ ਚੁੱਕਿਆ ਹੈ ।

 

View this post on Instagram

 

A post shared by Miss World (@missworld)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network