ਕੋਰੋਨਾ ਵਾਇਰਸ ਨੇ ਬਿੱਗ ਬੌਸ ‘ਚ ਦਿੱਤੀ ਦਸਤਕ, ਬਿੱਗ ਬੌਸ ਹੋਏ ਕੋਰੋਨਾ ਪਾਜ਼ੀਟਿਵ

Reported by: PTC Punjabi Desk | Edited by: Shaminder  |  January 10th 2022 03:24 PM |  Updated: January 10th 2022 03:24 PM

ਕੋਰੋਨਾ ਵਾਇਰਸ ਨੇ ਬਿੱਗ ਬੌਸ ‘ਚ ਦਿੱਤੀ ਦਸਤਕ, ਬਿੱਗ ਬੌਸ ਹੋਏ ਕੋਰੋਨਾ ਪਾਜ਼ੀਟਿਵ

ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਵਾਇਰਸ ਦੇ ਨਾਲ ਜਿੱਥੇ ਆਮ ਲੋਕ ਪ੍ਰਭਾਵਿਤ ਹਨ ਉੱਥੇ ਹੀ ਵੱਡੀ ਗਿਣਤੀ ‘ਚ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਹੁਣ ਕੋਰੋਨਾ ਵਾਇਰਸ ਦੇ ਬਿੱਗ ਬੌਸ (Bigg Boss) ਦੇ ਘਰ ਵੀ ਦਸਤਕ ਦੇ ਦਿੱਤੀ ਹੈ । ਬਿੱਗ ਬੌਸ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ ।

Bigg Boss image From instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ

ਦਰਅਸਲ ਬਿੱਗ ਬੌਸ ਸ਼ੋਅ ਦਾ ਇਹ ਭੇਦ ਅੱਜ ਵੀ ਬਣਿਆ ਹੋਇਆ ਹੈ ਅਤੇ ਕਿਸੇ ਨੂੰ ਵੀ ਪਤਾ ਨਹੀਂ ਕਿ ਬਿੱਗ ਬੌਸ ਹੈ ਕੌਣ । ਸ਼ੋਅ ‘ਚ ਸਿਰਫ਼ ਇੱਕ ਆਵਾਜ਼ ਹੀ ਪ੍ਰਤੀਭਾਗੀਆਂ ਨੂੰ ਸੁਣਾਈ ਦਿੰਦੀ ਹੈ ।ਦਰਅਸਲ ਬਿੱਗ ਬੌਸ ਦੀ ਆਵਾਜ਼ ਦੇਣ ਵਾਲੇ ਅਤੁਲ ਕਪੂਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਤੋਂ ਬਾਅਦ ਅਤੁਲ ਦੇ ਸੰਪਰਕ ‘ਚ ਆਏ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ।

Shamita shetty image From instagram

ਹੁਣ ਇਨ੍ਹਾਂ ਸਭ ਦੀ ਕੋੋਰੋਨਾ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ।ਵਿਸ਼ਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ ਕਿ ‘ਉਹ ਬਿਨਾਂ ਲੱਛਣ ਵਾਲੇ ਹਨ ਤੇ ਪੂਰੀ ਤਰ੍ਹਾਂ ਨਾਲ ਠੀਕ ਹਨ। ਮੇਰਾ ਕੋਵਿਡ-19  ਦਾ ਟੈਸਟ ਕੀਤਾ ਗਿਆ ਹੈ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਸਭ ਤੋਂ ਦੂਰ ਹਾਂ ਤੇ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਕਰ ਰਿਹਾ ਹਾਂ।ਇਸ ਤੋਂ ਪਹਿਲਾਂ ਬਿੱਗ ਬੌਸ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ । ਜਿਸ ਤੋਂ ਬਾਅਦ ਕੋਰੋਨਾ ਨੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਦਸਤਕ ਦੇ ਦਿੱਤੀ ਹੈ । ਇਸ ਤੋਂ ਇਲਾਵਾ ਕਈ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network