ਬਾਲੀਵੁੱਡ ‘ਤੇ ਵੀ ਕੋਰੋਨਾ ਵਾਇਰਸ ਦਾ ਅਸਰ, ਅਣਮਿੱਥੇ ਸਮੇਂ ਦੇ ਲਈ ਟਾਲੀ ਗਈ ‘ਜਰਸੀ’ ਦੀ ਰਿਲੀਜ਼
ਦੇਸ਼ ਭਰ ‘ਚ ਕੋਰੋਨਾ ਵਾਇਰਸ (Corona Virus) ਦਾ ਨਵਾਂ ਵੈਰੀਐਂਟ ਫੈਲ ਰਿਹਾ ਹੈ । ਜਿਸ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਕਿਉਂਕਿ ਇਸ ਵਾਇਰਸ ਦੇ ਨਾਲ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਪੀੜਤ ਪਾਏ ਗਏ ਹਨ । ਇਸ ਤੋਂ ਇਲਾਵਾ ਦੇਸ਼ ‘ਚ ਕੋਰੋਨਾ ਦੇ ਵੱਧਦੇ ਹੋਏ ਖਤਰੇ ਨੂੰ ਵੇਖਦੇ ਹੋਏ ਦਿੱਲੀ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।ਕਈ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ।ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਦੇ ਵੱਧਦੇ ਫੈਲਾਅ ਦੇ ਕਾਰਨ ਮਨੋਰੰਜਨ ਇੰਡਸਟਰੀ ਵੀ ਪ੍ਰਭਾਵਿਤ ਹੋਈ ਹੈ । ਫ਼ਿਲਮ ‘ਜਰਸੀ’ (jersey ) ਦੇ ਨਿਰਮਾਤਾਵਾਂ ਨੇ ਵੀ ਫ਼ਿਲਮ ਦੇ ਰਿਲੀਜ਼ ਨੂੰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ।
image From instagram
ਹੋਰ ਪੜ੍ਹੋ : ਦੂਜੀ ਵਾਰ ਬੇਟੇ ਦੇ ਪਿਤਾ ਬਣੇ ਇਰਫਾਨ ਪਠਾਣ, ਇਰਫਾਨ ਪਠਾਣ ਨੂੰ ਮਿਲ ਰਹੀਆਂ ਵਧਾਈਆਂ
ਦੱਸ ਦਈਏ ਕਿ ਜਰਸੀ ਫ਼ਿਲਮ ‘ਚ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਨਜ਼ਰ ਆਉਣਗੇ । ਦੱਸ ਦਈਏ ਕਿ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਯੈਲੋ ਅਲਰਟ ਦਾ ਐਲਾਨ ਕਰ ਦਿੱਤਾ ਸੀ ।
image From instagram
ਜਿਸ ਤੋਂ ਬਾਅਦ ਦਿੱਲੀ ‘ਚ ਸਿਨੇਮਾ ਘਰਾਂ ਅਤੇ ਮਲਟੀਪਲੈਕਸ ਬੰਦ ਕਰ ਦਿੱਤੇ ਜਾਣਗੇ । ਜਿਸ ਤੋਂ ਬਾਅਦ ਫ਼ਿਲਮ ‘ਜਰਸੀ’ ਦੀ ਰਿਲੀਜ਼ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਦਿੱਲੀ, ਮਹਾਰਾਸ਼ਟਰ ਸਣੇ ਨੌਂ ਸੂਬਿਆਂ ‘ਚ ਪਹਿਲਾਂ ਹੀ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ । ਦੱਸ ਦਈਏ ਕਿ ਕੋਰੋਨਾ ਦਾ ਇਹ ਨਵਾਂ ਰੂਪ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਅੱਜ ਮੀਟਿੰਗ ਬੁਲਾਈ ਹੈ । ਜਿਸ ‘ਚ ਚੋਣਾਂ ਵਾਲੇ ਸੂਬਿਆਂ ‘ਤੇ ਕੋਰੋਨਾ ਵਾਇਰਸ ਦੀਆਂ ਪਾਬੰਦੀਆ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ ।
View this post on Instagram