ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ, ਮਸ਼ਹੂਰ ਗਾਇਕ ਸੋਨੂੰ ਨਿਗਮ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਏ ਕੋਰੋਨਾ ਪੌਜ਼ੀਟਿਵ
ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਏਕਤਾ ਕਪੂਰ ਤੇ ਨੋਰਾ ਫ਼ਤੇਹੀ ਤੋਂ ਬਾਅਦ ਹੁਣ ਮਸ਼ਹੂਰ ਗਾਇਕ ਸੋਨੂੰ ਨਿਗਮ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।
ਦੱਸ ਦਈਏ ਕਿ ਮੌਜੂਦਾ ਸਮੇਂ 'ਚ ਸੋਨੂੰ ਨਿਗਮ ਦੁਬਈ ਵਿੱਚ ਹਨ ਤੇ ਉਨ੍ਹਾਂ ਨੇ ਖ਼ੁਦ ਨੂੰ ਉਥੇ ਹੀ ਕੁਆਰਨਟੀਨ ਕੀਤਾ ਹੈ। ਸੋਨੂੰ ਨਿਗਮ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਤੇ ਪੁੱਤਰ ਵੀ ਕੋਰੋਨਾ ਪੌਜ਼ੀਟਿਵ ਹੈ।
Image Source: Google
ਸੋਨੂੰ ਨਿਗਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਵੀਡੀਓ ਵਿੱਚ ਸੋਨੂੰ ਨਿਗਮ ਨੇ ਪਹਿਲਾਂ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਫੇਰ ਖ਼ੁਦ ਦੇ ਪੌਜ਼ੀਟਿਵ ਹੋਣ ਦੀ ਖ਼ਬਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਰਿਐਲਟੀ ਸ਼ੋਅ ਦੀ ਸ਼ੂਟਿੰਗ ਲਈ ਦੁਬਈ ਆਏ ਸੀ, ਇਥੇ ਉਨ੍ਹਾਂ ਜਦੋਂ ਆਪਣਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਨ੍ਹਾਂ ਦੀ ਪਤਨੀ ਮਾਧੁਰਿਮਾ ਤੇ ਬੇਟਾ ਨੀਵਾਨ ਵੀ ਕੋਰੋਨਾ ਸੰਕਰਮਿਤ ਹਨ।
View this post on Instagram
ਸੋਨੂੰ ਨੇ ਨਿਗਮ ਨੇ ਆਪਣੇ ਫੈਨਜ਼ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਕਿਉਂਕਿ ਕੋਰੋਨਾ ਦਾ ਨਵਾਂ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਹਲਾਤਾਂ ਵਿੱਚ ਵੀ ਲੋਕਾਂ ਨੂੰ ਖੁਸ਼ ਰਹਿਣ ਦੀ ਸਲਾਹ ਦਿੱਤੀ।
ਦੱਸ ਦਈਏ ਕਿ ਸੋਨੂੰ ਨਿਗਮ ਤੋਂ ਇਲਾਵਾ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਅਰਜੁਨ ਕਪੂਰ, ਨੋਰਾ ਫ਼ਤੇਹੀ ਰਿਆ ਕਪੂਰ, ਏਕਤਾ ਕਪੂਰ ਸਣੇ ਹੋਰਨਾਂ ਕਈ ਸਿਤਾਰੇ ਕੋਰੋਨਾ ਨਾਲ ਪੀੜਤ ਹਨ। ਸਾਰੇ ਹੀ ਸੈਲੇਬਸ ਘਰ ਵਿੱਚ ਹੀ ਕੁਆਰਨਟੀਨ ਹਨ।
Image Source: Instagram
ਹੋਰ ਪੜ੍ਹੋ : ਸੁਮੋਨਾ ਚੱਕਰਵਰਤੀ ਅਤੇ ਦ੍ਰਿਸ਼ਟੀ ਧਾਮੀ ਨੂੰ ਹੋਇਆ ਕੋਰੋਨਾ, ਦੋਹਾਂ ਨੇ ਦਿੱਤੀ ਹੈਲਥ ਅਪਡੇਟ
ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਤੇ ਪੈ ਰਿਹਾ ਹੈ। ਕਈ ਬਾਲੀਵੁੱਡ ਫ਼ਿਲਮਾਂ ਤੇ ਵੈਬ ਸੀਰੀਜ਼ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ 'ਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।