ਦਹੀਂ ਸੇਵਨ ਕਰਨਾ ਸਿਹਤ ਦੇ ਲਈ ਹੈ ਬਹੁਤ ਹੀ ਲਾਭਦਾਇਕ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ
ਦਹੀਂ (Curd) ਖਾਣਾ ਸਿਹਤ (Health) ਦੇ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਗਰਮੀਆਂ ‘ਚ ਇਸ ਦਾ ਸੇਵਨ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ਅਤੇ ਸਰਦੀਆਂ ‘ਚ ਵੀ ਲੋਕ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕਰਦੇ ਹਨ । ਗੱਲ ਜੇ ਪੰਜਾਬ ਦੀ ਕਰੀਏ ਤਾਂ ਸਰਦੀਆਂ ‘ਚ ਪੰਜਾਬ ‘ਚ ਘਰਾਂ ‘ਚ ਆਮ ਤੌਰ ‘ਤੇ ਮੂਲੀ ਦੇ ਪਰੋਂਠੇ, ਆਲੂ ਵਾਲੇ, ਮੇਥੀ ਵਾਲੇ ਪਰੋਂਠੇ ਖਾਧੇ ਜਾਂਦੇ ਹਨ ਅਤੇ ਇਸ ਦਾ ਸੇਵਨ ਦਹੀ ਦੇ ਨਾਲ ਕੀਤਾ ਜਾਂਦਾ ਹੈ । ਜੋ ਕਿ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਦਹੀਂ ਜਿੱਥੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ਦਹੀਂ ਦਾ ਸੇਵਨ ਸਰੀਰ ਨੂੰ ਕਈ ਤਰੀਕਿਆਂ ਦੇ ਨਾਲ ਫਾਇਦਾ ਪਹੁੰਚਾਉਂਦਾ ਹੈ ।
image From google
ਹੋਰ ਪੜ੍ਹੋ : ਅਜੇ ਦੇਵਗਨ ਦੀ ਇਹ ਪ੍ਰਸ਼ੰਸਕ ਅਦਾਕਾਰ ਨੂੰ ਮਿਲ ਕੇ ਹੋਈ ਭਾਵੁਕ, ਆਟੋਗ੍ਰਾਫ ਨੂੰ ਦਿੱਤਾ ਟੈਟੂ ਦਾ ਰੂਪ
ਇਸ ਤੋਂ ਇਲਾਵਾ ਕਈ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ । ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਦਹੀਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਕਟੋਰੀ ਦਹੀਂ ਖਾਣ ਦੇ ਨਾਲ ਭੁੱਖ ‘ਤੇ ਕੰਟਰੋਲ ਰਹਿੰਦਾ ਹੈ ਤੇ ਸਾਰਾ ਦਿਨ ਢਿੱਡ ਭਰਿਆ ਰਹਿੰਦਾ ਹੈ । ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਦੇ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ ।
image From google
ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਰੀਰ ਲਈ ਬੇਹੱਦ ਘਾਤਕ ਹੈ। ਇਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਦਹੀਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਜੋ ਦਿਲ, ਦਿਮਾਗ, ਗੁਰਦੇ ਤੇ ਹੋਰ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਵਧਾਉਂਦੀ ਹੈ। ਦਹੀਂ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ । ਜਿਸ ‘ਚ ਮੁੱਖ ਤੌਰ ‘ਤੇ ਕੈਲਸ਼ੀਅਮ, ਆਇਰਨ, ਵਿਟਾਮਿਨ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ । ਜੋ ਕਿ ਹਾਈ ਬਲੱਡ ਪ੍ਰੈਸ਼ਰ ਅਤੇਦਿਲ ਦੀਆਂ ਮਾਸਪੇਸ਼ੀਆਂ ਦੇ ਲਈ ਵਧੀਆ ਮੰਨੇ ਜਾਂਦੇ ਹਨ ।