ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਕਬਜ਼ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਕਈ ਵਾਰ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਜ ਕੱਲ੍ਹ ਦੇ ਸਮੇਂ ‘ਚ ਕਬਜ਼ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ । ਪਰ ਇਸ ਸਮੱਸਿਆ ਤੋਂ ਤੁਸੀਂ ਨਿਜ਼ਾਤ ਪਾ ਸਕਦੇ ਹੋ । ਇਸ ਲਈ ਤੁਹਾਨੂੰ ਆਪਣੇ ਕਿਚਨ ਚੋਂ ਹੀ ਕੁਝ ਚੀਜ਼ਾਂ ਮਿਲ ਜਾਣਗੀਆਂ ।ਇਹ ਚੀਜ਼ਾਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦਗਾਰ ਹੋ ਸਕਦੀਆਂ ਹਨ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀਰੇ ਦੀ । ਇਹ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ । ਬਲਕਿ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ । ਜ਼ੀਰੇ ਦੇ ਪਾਣੀ ਦਾ ਸੇਵਨ ਕਰਨ ਦੇ ਨਾਲ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ ।
ਹੋਰ ਪੜ੍ਹੋ :ਸਟ੍ਰਾਬੇਰੀ ਖਾਣ ਦੇ ਹਨ ਕਈ ਫਾਇਦੇ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ
ਇਸ ਤੋਂ ਇਲਾਵਾ ਪਿਆਜ਼ ਵੀ ਜਿੱਥੇ ਭੋਜਨ ਪਚਾਉਣ ‘ਚ ਮਦਦ ਕਰਦਾ ਹੈ, ਉੱਥੇ ਹੀ ਪਿਆਜ਼ ‘ਚ ਫਾਈਬਰ ਵਧੀਆ ਪਾਇਆ ਜਾਂਦਾ ਹੈ । ਇਹ ਪੇਟ ਸਬੰਧੀ ਸਮੱਸਿਆਵਾਂ ਦੂਰ ਕਰਦਾ ਹੈ ।
ਨਿੰਬੂ ਨੂੰ ਵੀ ਸਿਹਤ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਇਹ ਪਾਚਣ ਤੰਤਰ ਨੂੰ ਮਜ਼ਬੂਤ ਕਰਦਾ ਹੈ ।ਇਸ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ ।