ਜੈਜ਼ੀ ਬੀ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਹੋਣ ‘ਤੇ ਵਧਾਈ
ਜੈਜ਼ੀ ਬੀ (Jazzy B) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਕਰ ਲਏ ਹਨ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1993 ‘ਚ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।
ਹੋਰ ਪੜ੍ਹੋ : ਜਾਵੇਦ ਅਖਤਰ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸੱਚ ਬੋਲਣ ਵਾਲੇ ਤੋਂ ਡਰਦੇ ਨੇ ਲੋਕ’
ਜੈਜ਼ੀ ਬੀ ਕੁਲਦੀਪ ਮਾਣਕ ਦੇ ਹਨ ਸ਼ਾਗਿਰਦ
ਜੈਜ਼ੀ ਬੀ ਨੇ ਗਾਇਕੀ ਦੀਆਂ ਬਾਰੀਕੀਆਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੋਂ ਸਿੱਖੀਆਂ ਸਨ । ਆਪਣੇ ਉਸਤਾਦ ਦਾ ਉਹ ਬਹੁਤ ਹੀ ਆਦਰ ਕਰਦੇ ਹਨ ਅਤੇ ਅੱਜ ਵੀ ਉਹ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਜੈਜ਼ੀ ਬੀ ਜਿੰਨੀ ਖੂਬਸੂਰਤ ਅਤੇ ਬੁਲੰਦ ਆਵਾਜ਼ ਦੇ ਮਾਲਕ ਹਨ।ਓਨਾਂ ਹੀ ਉਨ੍ਹਾਂ ਦਾ ਸੁਭਾਅ ਵੀ ਵਧੀਆ ਹੈ । ਉਨ੍ਹਾਂ ਨੇ ਆਪਣੇ ਉਸਤਾਦ ਦਾ ਹਮੇਸ਼ਾ ਹੀ ਸਤਿਕਾਰ ਕੀਤਾ ਹੈ । ਜਦੋਂ ਉਨ੍ਹਾਂ ਦੇ ਉਸਤਾਦ ਦਾ ਬੇਟਾ ਯੁੱਧਵੀਰ ਮਾਣਕ ਬੀਮਾਰ ਹੋ ਗਿਆ ਤਾਂ ਜੈਜ਼ੀ ਬੀ ਨੇ ਖੁਦ ਉਸ ਦਾ ਇਲਾਜ ਕਰਵਾਇਆ ਸੀ ।
image source: Instagram
ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਬਰਥਡੇ ‘ਤੇ ਜਾਣੋ ਕਿਉਂ ਗਾਇਕਾ ਦਾ ਨਾਮ ਰੱਖਿਆ ਗਿਆ ਨੰਦ ਲਾਲ
ਜੈਜ਼ੀ ਬੀ ਦਾ ਪਰਿਵਾਰ ਅਤੇ ਬੱਚੇ
ਜੈਜ਼ੀ ਬੀ ਬਹੁਤ ਹੀ ਛੋਟੇ ਹੁੰਦੇ ਸਨ ਜਦੋਂ ਉਹ ਵਿਦੇਸ਼ ‘ਚ ਸੈਟਲ ਹੋ ਗਏ । ਪਰ ਆਪਣੇ ਵਤਨ ਦੀ ਮਿੱਟੀ ਦੇ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ।ਪੰਜਾਬ ਦੀ ਮਿੱਟੀ ਦੇ ਨਾਲ ਉਹ ਜੁੜੇ ਹੋਏ ਹਨ ਅਤੇ ਅਕਸਰ ਹੀ ਉਹ ਪੰਜਾਬ ‘ਚ ਸ਼ੋਅ ਕਰਨ ਦੇ ਲਈ ਆਉਂਦੇ ਰਹਿੰਦੇ ਹਨ ।
Image Source :Instagram
ਜੈਜ਼ੀ ਬੀ ਇੱਕ ਧੀ ਅਤੇ ਪੁੱਤਰ ਦੇ ਪਿਤਾ ਹਨ ।
Image Source : Instagram
ਜੈਜ਼ੀ ਬੀ ਦੇ ਹਿੱਟ ਗੀਤ
ਜੈਜ਼ੀ ਬੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ । ਪਰ ਇੱਥੇ ਅਸੀਂ ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਬਾਰੇ ਦੱਸਦੇ ਹਾਂ । ਜਿਸ ‘ਚ ‘ਨਾਗ ਸਾਂਭ ਲੈ ਜ਼ੁਲਫਾਂ ਦੇ’, ‘ਮਿੱਤਰਾਂ ਦੇ ਬੂਟ’, ‘ਰੈਂਬੋ’, ‘ਨਾਗ-2’, ‘ਜਿਹਨੇ ਮੇਰਾ ਦਿਲ ਲੁੱਟਿਆ’, ‘ਫੀਮ’ ‘ਹੁਕਮ’ ਸਣੇ ਕਈ ਗੀਤ ਸ਼ਾਮਿਲ ਹਨ ।
View this post on Instagram