ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਗਾਇਕ ਰਵਿੰਦਰ ਗਰੇਵਾਲ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਵਧਾਈ
ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਵਧਾਈ ਦਿੱਤੀ ਹੈ।ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੂ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ।
Image From Instagram
ਹੋਰ ਪੜ੍ਹੋ : ਰੋਜ਼ਾਨਾ ਡਰਾਈ ਫਰੂਟਸ ਖਾਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ
Image From Instagram
ਇਸ ਤੋਂ ਇਲਾਵਾ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਇੱਕ ਤਸਵੀਰ ਗੁਰੂ ਸਾਹਿਬ ਦੀ ਸਾਂਝੀ ਕੀਤੀ ਹੈ ਅਤੇ ਸਭ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ।
Image From Instagram
ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਸਿੱਖ ਧਰਮ ਦੇ ਰਖਵਾਲੇ ਬਣੇ । ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਗੱਦੀ ‘ਤੇ ਸੁਸ਼ੋਭਿਤ ਕੀਤਾ ਅਤੇ ਦੋ ਤਲਵਾਰਾਂ ਨਾਲ ਤਾਜਪੋਸ਼ੀ ਕੀਤੀ। ਇੱਕ ਤਲਵਾਰ ਸੀ ਮੀਰੀ ਦੀ ਦੂਜੀ ਸੀ ਪੀਰੀ ਦੀ ।
View this post on Instagram
ਮੀਰੀ ਦਾ ਭਾਵ ਸੀ ਰਾਜ ਭਾਗ ਸੰਭਾਲਣਾ ਅਤੇ ਲੋੜ ਪੈਣ ‘ਤੇ ਮਜ਼ਲੂਮਾਂ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਵਰਤਣਾ । ਪੀਰੀ ਤੋਂ ਭਾਵ ਸੀ ਉਸ ਪ੍ਰਮਾਤਮਾ,ਵਾਹਿਗੁਰੂ ਦਾ ਨਾਮ ਆਪਣੇ ਜ਼ਹਿਨ ‘ਚ ਰੱਖਣਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਅਹਿਮੀਅਤ ਦਿੱਤੀ ਤੇ ਸਿੱਖਾਂ ਵਿੱਚ ਸ਼ਸਤਰ ਵਿੱਦਿਆ ਦਾ ਮੁੱਢ ਬੰਨਿਆ।