ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਜਲਦ ਹੀ ਬਣੇਗੀ ਬਾਈਓਪਿਕ: ਰਿਪੋਰਟ

Reported by: PTC Punjabi Desk | Edited by: Pushp Raj  |  July 19th 2022 06:11 PM |  Updated: July 19th 2022 06:11 PM

ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਜਲਦ ਹੀ ਬਣੇਗੀ ਬਾਈਓਪਿਕ: ਰਿਪੋਰਟ

Madhubala Biopic: ਬਾਲੀਵੁੱਡ ਦੀਆਂ ਦਿੱਗਜ਼ ਅਭਿਨੇਤਰੀਆਂ ਚੋਂ ਇੱਕ ਤੇ 60 ਤੋਂ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰ ਮਧੂਬਾਲਾ ਜਿਥੇ ਆਪਣੀ ਚੰਗੀ ਅਦਾਕਾਰੀ ਤੇ ਹਿੱਟ ਫਿਲਮਾਂ ਦੇਣ ਲਈ ਮਸ਼ਹੂਰ ਸੀ, ਉਥੇ ਹੀ ਦੂਜੇ ਪਾਸੇ ਉਹ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਸੀ। ਹੁਣ ਇਹ ਖਬਰਾਂ ਹਨ ਕਿ ਜਲਦ ਹੀ 'ਮਧੂਬਾਲਾ' ਦੀ ਜ਼ਿੰਦਗੀ 'ਤੇ ਫਿਲਮ ਬਨਣ ਜਾ ਰਹੀ ਹੈ।

image From Goggle

ਮਧੂਬਾਲਾ ਆਪਣੇ ਸਮੇਂ ਯਾਨੀ ਕਿ 60 ਤੋਂ 70 ਦੇ ਦਹਾਕੇ ਦੌਰਾਨ ਮਸ਼ਹੂਰ ਅਭਿਨੇਤਰਿਆਂ ਚੋਂ ਇੱਕ ਸੀ। ਹਿੰਦੀ ਸਿਨੇਮਾ ਵਿੱਚ, ਉਹ ਨਾਂ ਮਹਿਜ਼ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਸੀ, ਸਗੋਂ ਆਪਣੀ ਬੇਅੰਤ ਸੁੰਦਰਤਾ ਲਈ ਵੀ ਜਾਣੀ ਜਾਂਦੀ ਸੀ। ਮਧੂਬਾਲਾ ਨੇ ਆਪਣੇ ਕਰੀਅਰ 'ਚ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

ਜੇਕਰ ਮਧੂਬਾਲਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਆਪਣੇ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਵੇਖੇ ਸਨ। ਅੱਜ ਵੀ ਮਧੂਬਾਲਾ ਦੀ ਜ਼ਿੰਦਗੀ ਦੀਆਂ ਕਈ ਅਣਸੁਣੀਆਂ ਕਹਾਣੀਆਂ ਹਨ। ਮਧੂਬਾਲਾ ਦੀ ਜ਼ਿੰਦਗੀ ਨਾਲ ਜੁੜੀ ਹਰ ਕਹਾਣੀ ਨੂੰ ਤੁਸੀਂ ਜਲਦ ਹੀ ਫਿਲਮ 'ਚ ਦੇਖ ਸਕਦੇ ਹੋ। ਜੀ ਹਾਂ, ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ਦੀ ਕਹਾਣੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ।

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮਧੂਬਾਲਾ ਦੀ ਬਾਇਓਪਿਕ ਜਲਦ ਹੀ ਬਣਾਈ ਜਾਵੇਗੀ। ਮਰਹੂਮ ਅਦਾਕਾਰਾ ਦੀ ਭੈਣ ਮਧੁਰ ਬ੍ਰਿਜ ਭੂਸ਼ਣ ਨੇ ਸ਼ਕਤੀਮਾਨ ਦੇ ਨਿਰਮਾਤਾ ਦੇ ਨਾਲ ਮਿਲ ਕੇ ਫਿਲਮ ਬਣਾਉਣ ਦਾ ਫੈਸਲਾ ਕੀਤਾ ਹੈ।

image From Goggle

ਮਧੁਰ ਨੇ ਆਪਣੀ ਭੈਣ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਲਈ ਮਧੁਰਿਆ ਵਿਨੈ ਦੀ ਬ੍ਰਿਊਇੰਗ ਥੌਟਸ ਪ੍ਰਾਈਵੇਟ ਲਿਮਟਿਡ ਨਾਲ ਸਾਂਝੇਦਾਰੀ ਕੀਤੀ ਹੈ। ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਅਗਲੇ ਸਾਲ ਤੱਕ ਰਿਲੀਜ਼ ਵੀ ਹੋ ਸਕਦੀ ਹੈ।

ਮਰਹੂਮ ਅਦਾਕਾਰਾ ਦੀ ਭੈਣ ਮਧੁਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਮਧੂਬਾਲਾ ਦੀ ਬਾਇਓਪਿਕ ਵਿੱਚ ਦਿਲੀਪ ਕੁਮਾਰ ਦਾ ਕੋਈ ਜ਼ਿਕਰ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਮਧੂਬਾਲਾ ਦੀ ਕਹਾਣੀ ਸੁਣਾਉਂਦੇ ਹੋਏ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।

Google Doodle Celebrates Madhubala 86th Birthday Google Doodle Celebrates Madhubala 86th Birthday

ਮੀਡੀਆ ਰਿਪੋਰਟਾਂ ਮੁਤਾਬਕ ਮਧੂਬਾਲਾ ਅਤੇ ਦਿਲੀਪ ਕੁਮਾਰ 9 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ, ਪਰ ਉਨ੍ਹਾਂ ਦਾ ਪਿਆਰ ਵਿਆਹ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ। ਮਧੂਬਾਲਾ ਨੇ ਸਾਲ 1960 ਵਿੱਚ ਕਿਸ਼ੋਰ ਕੁਮਾਰ ਨਾਲ ਵਿਆਹ ਕੀਤਾ ਸੀ। ਮਧੂਬਾਲਾ ਦਾ ਦਿਹਾਂਤ ਸਾਲ 1969 ਵਿੱਚ ਹੋਇਆ ਸੀ।

ਦੱਸਣਯੋਗ ਹੈ ਕਿ ਬਾਲੀਵੁੱਡ ਦੀ ਇਸ ਖੂਬਸੂਰਤ ਤੇ ਸੁਪਰਹਿੱਟ ਫਿਲਮਾਂ ਦੇਣ ਵਾਲੀ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਬੇਹੱਦ ਮੁਸ਼ਕਿਲਾਂ ਭਰੀ ਸੀ। ਇਸ ਦੇ ਚੱਲਦੇ ਮਧੂਬਾਲਾ ਨੂੰ ਬਾਲੀਵੁੱਡ ਦੀ ਟ੍ਰੈਜਡੀ ਕੁਈਨ ਵੀ ਕਿਹਾ ਜਾਂਦਾ ਹੈ। ਕਿਉਂਕਿ ਮਧੂਬਾਲਾ ਦੀ ਫਿਲਮੀ ਦੁਨੀਆਂ ਦੀ ਜ਼ਿੰਦਗੀ ਜਿੰਨੀ ਖੁਸ਼ਨੁਮਾ ਸੀ, ਉਸ ਦੇ ਬਿਲਕੁਲ ਉਲਟ ਉਸ ਦੀ ਨਿੱਜ਼ੀ ਜ਼ਿੰਦਗੀ ਬੇਹੱਦ ਮੁਸ਼ਕਿਲਾਂ ਭਰੀ ਸੀ।

image From Goggle

ਹੋਰ ਪੜ੍ਹੋ: Koffee With Karan 7: ਸਾਊਥ ਅਦਾਕਾਰ ਸਾਮੰਥਾ ਰੂਥ ਪ੍ਰਭੂ ਦੀ ਰਣਵੀਰ ਸਿੰਘ ਲਈ ਇੱਛਾ ਸੁਣ ਕੇ ਰਹਿ ਜਾਵੋਗੇ ਹੈਰਾਨ, ਪੜ੍ਹੋ ਪੂਰੀ ਖ਼ਬਰ

ਮਧੂਬਾਲਾ ਨੇ ਆਪਣੇ ਕਰੀਅਰ 'ਚ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਸਨ। ਇਨ੍ਹਾਂ 'ਚ 'ਮੁਗਲ-ਏ-ਆਜ਼ਮ', 'ਮਿਸਟਰ ਐਂਡ ਮਿਸਿਜ਼ 55', 'ਚਲਤੀ ਕਾ ਨਾਮ ਗੱਡੀ', 'ਹਾਫ ਟਿਕਟ', 'ਹਾਵੜਾ ਬ੍ਰਿਜ', 'ਕਾਲਾ ਪਾਣੀ' ਵਰਗੀਆਂ ਫਿਲਮਾਂ ਸ਼ਾਮਲ ਹਨ। ਉਸ ਨੇ ਬਤੌਰ ਬਾਲ ਕਲਾਕਾਰ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਮਧੂਬਾਲਾ ਦੀ ਪਹਿਲੀ ਫਿਲਮ 1942 'ਚ 'ਬਸੰਤ' ਸੀ। ਉਸ ਨੂੰ ਇੰਡਸਟਰੀ ਵਿੱਚ ਬਾਲੀਵੁੱਡ ਦੀ ਟ੍ਰੈਜੇਡੀ ਕਵੀਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਅਦਾਕਾਰੀ ਦੀ ਦੁਨੀਆ ਦੇ ਇਸ ਸਿਤਾਰੇ ਨੇ ਸਾਲ 1969 'ਚ 36 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network