ਫ਼ਿਲਮ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  September 21st 2022 10:00 AM |  Updated: September 21st 2022 10:00 AM

ਫ਼ਿਲਮ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Modi Ji Ki Beti Trailer OUT: ਬਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਹਾਲ ਹੀ ਵਿੱਚ ਇੱਕ ਨਵੀਂ ਕਾਮੇਡੀ ਫ਼ਿਲਮ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ ਲਾਂਚ ਹੋਇਆ ਹੈ। ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਪਸੰਦ ਕਰ ਰਹੇ ਹਨ।

image source twitter

ਫ਼ਿਲਮ 'ਮੋਦੀ ਜੀ ਕੀ ਬੇਟੀ' ਕਾਮੇਡੀ ਨਾਲ ਭਰਪੂਰ ਹੈ। ਇਸ ਦਾ ਟ੍ਰੇਲਰ ਲਾਂਚ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਟ੍ਰੇਲਰ ਦੀ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

ਇਹ ਫ਼ਿਲਮ14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਲੀਡ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਵਿਕਰਮ ਕੋਚਰ, ਤਰੁਣ ਖੰਨਾ, ਪਿਤੋਬਾਸ਼ ਤ੍ਰਿਪਾਠੀ ਅਤੇ ਅਵਨੀ ਮੋਦੀ ਨਜ਼ਰ ਆਉਣਗੇ। 'ਮੋਦੀ ਜੀ ਕੀ ਬੇਟੀ' ਫ਼ਿਲਮ ਨੂੰ ਏਡੀ ਸਿੰਘ ਨੇ ਡਾਇਰੈਕਟ ਕੀਤਾ ਹੈ।

image source twitter

ਫਿਲਮ 'ਮੋਦੀ ਜੀ ਦੀ ਧੀ' ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜੋ ਅਭਿਨੇਤਰੀ ਬਣਨਾ ਚਾਹੁੰਦੀ ਹੈ ਪਰ ਮੀਡੀਆ ਟ੍ਰਾਇਲ 'ਚ ਇੰਨੀ ਫਸ ਜਾਂਦੀ ਹੈ ਕਿ ਉਹ ਕੁਝ ਵੀ ਨਹੀਂ ਕਰ ਪਾਉਂਦੀ।

ਦਰਅਸਲ, ਇਸ ਕੁੜੀ ਦੀ ਜ਼ਿੰਦਗੀ ਵਿੱਚ ਭੂਚਾਲ ਆ ਗਿਆ, ਜਦੋਂ ਇੱਕ ਪੱਤਰਕਾਰ ਨੇ ਜਾਣਬੁੱਝ ਕੇ ਇਸ ਕੁੜੀ ਨੂੰ ਮੋਦੀ ਜੀ ਦੀ ਧੀ ਵਜੋਂ ਪੇਸ਼ ਕਰਦਾ ਹੈ। ਇਸ ਮਗਰੋਂ ਪੀਓਕੇ 'ਚ ਰਹਿਣ ਵਾਲੇ ਦੋ ਵਿਅਕਤੀ ਬਿਲਾਲ ਅਤੇ ਤੌਸੀਫ ਆਪਣੇ-ਆਪ ਨੂੰ ਸਾਬਿਤ ਕਰਨ ਦੀ ਜ਼ਿੱਦ 'ਚ ਇਸ ਕੁੜੀ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਆਉਂਦੇ ਹਨ। ਇਥੋਂ ਮੁੜ ਕੁੜੀ ਦੇ ਵਾਪਿਸ ਭਾਰਤ ਪਹੁੰਚਣ ਦੀ ਕਹਾਣੀ ਬੇਹੱਦ ਦਿਲਚਸਪ ਅਤੇ ਕਾਮੇਡੀ ਨਾਲ ਭਰਪੂਰ ਹੈ।

image source twitter

ਹੋਰ ਪੜ੍ਹੋ: ਵੇਖੋ ਵੀਡੀਓ: ਆਮ ਲੋਕਾਂ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆਏ ਕਾਰਤਿਕ ਆਰੀਅਨ, ਵੀਡੀਓ ਹੋਈ ਵਾਇਰਲ

ਜ਼ਿਕਰਯੋਗ ਹੈ ਕਿ ਫ਼ਿਲਮ ਮੋਦੀ ਜੀ ਦੀ ਬੇਟੀ 16 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡਾਕਟਰ ਜੀ' ਵੀ ਰਿਲੀਜ਼ ਹੋ ਰਹੀ ਹੈ, ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਦੋਹਾਂ ਕਾਮੇਡੀ ਫ਼ਿਲਮਾਂ ਚੋਂ ਕਿਹੜੀ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਉਂਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network