ਹਾਰਟ ਸਰਜਰੀ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ

Reported by: PTC Punjabi Desk | Edited by: Pushp Raj  |  February 04th 2022 01:26 PM |  Updated: February 04th 2022 01:34 PM

ਹਾਰਟ ਸਰਜਰੀ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ (Comedian Sunil Grover) ਬੀਤੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ, ਕਿਉਂਕਿ ਉਨ੍ਹਾਂ ਦੀ ਹਾਰਟ ਸਰਜਰੀ ਹੋਈ ਹੈ। ਹਾਰਟ ਸਰਜਰੀ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਮਿਲ ਗਈ ਹੈ। ਸੁਨੀਲ ਦੇ ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ।

ਦੱਸ ਦਈਏ ਕਿ ਬੀਤੇ ਹਫ਼ਤੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਣ ਦੇ ਚਲਦੇ ਸੁਨੀਲ ਨੂੰ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਸਨ। ਹਾਰਟ ਵਿੱਚ ਬਲਾਕੇਜ਼ ਦੇ ਚੱਲਦੇ 27 ਜਨਵਰੀ ਨੂੰ ਸੁਨੀਲ ਦੀ 4 ਬਾਈਪਾਸ ਸਰਜਰੀ ਕੀਤੀਆਂ ਗਈਆਂ ਹਨ।

ਮੀਡੀਆ ਰਿਪੋਰਟਸ ਮੁਤਾਬਕ ਡਾਕਟਰਾਂ ਨੇ ਦੱਸਿਆ ਹੈ ਕਿ ਹੁਣ ਸੁਨੀਲ ਦੀ ਤਬੀਅਤ ਵਿੱਚ ਪਹਿਲੇ ਨਾਲੋ ਸੁਧਾਰ ਹੈ ਤੇ ਹੁਣ ਖ਼ਤਰੇ ਤੋਂ ਬਾਹਰ ਹਨ। ਉਹ ਕੁਝ ਦਿਨਾਂ ਵਿੱਚ ਰੋਜ਼ਾਨਾ ਵਾਂਗ ਆਪਣੇ ਕੰਮ ਸਕਣਗੇ।

ਦਿਲ ਵਿੱਚ ਬਲਾਕੇਜ਼ ਹੋਣ ਦੇ ਚੱਲਦੇ ਸੁਨੀਲ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸੀ। ਇਸ਼ ਲਈ ਡਾਕਟਰਾਂ ਦੀ ਸਲਾਹ ਉੱਤੇ ਸੁਨੀਲ ਗਰੋਵਰ ਨੇ ਜਲਦ ਤੋਂ ਜਲਦ ਸਰਜਰੀ ਕਰਵਾਉਣ ਦਾ ਫੈਸਲਾ ਲਿਆ। ਸਰਜਰੀ ਤੋਂ ਪਹਿਲਾਂ ਸੁਨੀਲ ਨੇ ਆਪਣੇ ਕੁਝ ਪੈਡਿੰਗ ਪ੍ਰੋਜੈਕਟਸ ਦੀ ਸ਼ੂਟਿੰਗ ਪੂਰੀ ਕੀਤੀ ਤੇ ਬਾਅਦ ਵਿੱਚ ਉਹ ਮੈਡੀਕਲ ਟਰੀਟਮੈਂਟ ਲਈ ਹਸਪਤਾਲ ਵਿੱਚ ਦਾਖਲ ਹੋਏ।

 

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਪੁੱਛਿਆ ਦਿਲਚਸਪ ਸਵਾਲ, ਜਾਣੋ ਇਸ ਖ਼ਬਰ 'ਚ

ਸੁਨੀਲ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਮਜ਼ੇਦਾਰ ਹਾਸੇ ਭਰੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਇਨਫਿਊਲੈਂਸਰ ਦੇ ਨਾਂਅ 'ਤੇ ਇੱਕ ਮਜ਼ੇਦਾਰ ਵੀਡੀਓ ਪੋਸਟ ਕੀਤੀ ਸੀ। ਉਹ ਇਨ੍ਹਾਂ ਫਨੀ ਵੀਡੀਓਜ਼ ਰਾਹੀਂ ਦਰਸ਼ਕਾਂ ਦਾ ਮਨੋਰੰਜ਼ਨ ਕਰਦੇ ਰਹਿੰਦੇ ਹਨ।

ਫ਼ਿਲਮੀ ਪਰਦੇ ਤੇ ਸਭ ਨੂੰ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਹਸਾਉਣ ਵਾਲੇ ਸੁਨੀਲ ਗਰੋਵਰ ਕਪਿਲ ਸ਼ਰਮਾ ਦੇ ਸ਼ੋਅ 'ਚ ਵੱਖ -ਵੱਖ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਹਨ । ਮੈਂ ਹੂੰ ਨਾ ਵਿੱਚ ਸ਼ਾਹਰੁਖ ਖ਼ਾਨ ਨਾਲ ਸੁਨੀਲ ਗਰੋਵਰ, ਆਮਿਰ ਖ਼ਾਨ ਨਾਲ ਗਜਨੀ, ਸਲਮਾਨ ਖ਼ਾਨ ਨਾਲ ਭਾਰਤ , ਟਾਈਗਰ ਸ਼ਰਾਫ ਨਾਲ ਬਾਗੀ , ਵਿਸ਼ਾਲ ਭਾਰਦਵਾਜ ਦੀ ਪਟਾਖਾ ਵਰਗੀਆਂ ਕਈ ਫਿਲਮਾਂ 'ਚ ਉਹ ਵੱਖ-ਵੱਖ ਕਿਰਦਾਰ ਵੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨੀਲ ਕਈ ਸ਼ੋਅਸ ਵਿੱਚ ਕਾਮੇਡੀਨ ਤੇ ਬਤੌਰ ਹੋਸਟ ਵੀ ਹਿੱਸਾ ਲੈ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network