ਰਾਜੂ ਸ਼੍ਰੀਵਾਸਤਵ ਦੀ ਮੌਤ ਬਾਰੇ ਕਾਮੇਡੀਅਨ ਰੋਹਨ ਜੋਸ਼ੀ ਨੇ ਪਾਈ ਅਜਿਹੀ ਪੋਸਟ, ਲੋਕ ਕਰਨ ਲੱਗੇ ਟ੍ਰੋਲ, ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  September 22nd 2022 02:27 PM |  Updated: September 22nd 2022 02:48 PM

ਰਾਜੂ ਸ਼੍ਰੀਵਾਸਤਵ ਦੀ ਮੌਤ ਬਾਰੇ ਕਾਮੇਡੀਅਨ ਰੋਹਨ ਜੋਸ਼ੀ ਨੇ ਪਾਈ ਅਜਿਹੀ ਪੋਸਟ, ਲੋਕ ਕਰਨ ਲੱਗੇ ਟ੍ਰੋਲ, ਪੜ੍ਹੋ ਪੂਰੀ ਖ਼ਬਰ

Rohan Joshi trolled: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨਾਲ ਜਿੱਥੇ ਇੱਕ ਪਾਸੇ ਦੇਸ਼ ਭਰ 'ਚ ਉਨ੍ਹਾਂ ਦੇ ਫੈਨਜ਼ ਅਤੇ ਸੈਲਬਸ ਸੋਗ ਵਿੱਚ, ਉੱਥੇ ਹੀ ਦੂਜੇ ਪਾਸੇ ਸਟੈਂਡਅੱਪ ਕਾਮੇਡੀਅਨ ਰੋਹਨ ਜੋਸ਼ੀ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਅਜਿਹਾ ਅਸੰਵੇਦਨਸ਼ੀਲ ਪੋਸਟ ਪਾਈ , ਜਿਸ ਤੋਂ ਬਾਅਦ ਲੋਕਾਂ ਨੇ ਰੋਹਨ ਜੋਸ਼ੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

Image Source: Twitter

ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਰੋਹਨ ਜੋਸ਼ੀ ਦਾ ਸ਼ਰਮਨਾਕ ਟਵੀਟ

ਯੂਟਿਊਬਰ ਅਤੁਲ ਖੱਤਰੀ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ ਨੂੰ ਕਾਮੇਡੀ ਖੇਤਰ ਲਈ ਵੱਡਾ ਘਾਟਾ ਦੱਸਿਆ ਹੈ, ਪਰ ਇਸ ਦੇ ਉਲਟ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਰੋਹਨ ਜੋਸ਼ੀ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਰਾਜੂ ਦੀ ਮੌਤ ਨੂੰ ਕਰਮਾਂ ਦਾ ਫਲ ਦੱਸਿਆ ਸੀ।

ਰੋਹਨ ਜੋਸ਼ੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਇੱਕ ਪੋਸਟ ਪਾਈ ਸੀ। ਆਪਣੀ ਇਸ ਪੋਸਟ 'ਚ ਰੋਹਨ ਜੋਸ਼ੀ ਨੇ ਲਿਖਿਆ, ਜਿਸ 'ਤੇ ਰੋਹਨ ਨੇ ਲਿਖਿਆ, "ਅਸੀਂ ਕੋਈ ਚੀਜ਼ ਨਹੀਂ ਗੁਆਈ ਹੈ। ਭਾਵੇਂ ਕਰਮਾ ਸੀ , ਰੋਸਟ ਸੀ ਜਾਂ ਕੋਈ ਕਾਮੇਡੀ, ਰਾਜੂ ਸ੍ਰੀਵਾਸਤਵ ਨੇ ਸਟੈਂਡਅੱਪ ਦੀ ਨਵੀਂ ਲਹਿਰ ਸ਼ੁਰੂ ਹੋਣ ਤੋਂ ਬਾਅਦ ਕਦੇ ਵੀ ਨਵੇਂ ਕਾਮਿਕਸ ਵਿਰੁੱਧ ਬੋਲਣ ਦਾ ਮੌਕਾ ਨਹੀਂ ਗੁਆਇਆ। ਉਹ ਹਰ ਸਮੇਂ ਨਿਊਜ਼ ਚੈਨਲ 'ਤੇ ਆ ਰਹੀ ਕਲਾ ਦੇ ਵਿਰੁੱਧ ਬੋਲਦੇ ਰਹਿੰਦੇ ਸੀ। ਕਾਮੇਡੀ ਦੀ ਨਵੀਂ ਸ਼ੈਲੀ ਨੂੰ ਅਪਮਾਨਜਨਕ ਕਿਹਾ ਗਿਆ ਕਿਉਂਕਿ ਉਹ ਇਸ ਸ਼ੈਲੀ ਨੂੰ ਨਹੀਂ ਸਮਝਦੇ ਸੀ। ਉਨ੍ਹਾਂ ਨੇ ਕੁਝ ਚੰਗੇ ਚੁਟਕਲੇ ਬੋਲੇ ​​ਹੋ ਸਕਦੇ ਹਨ ਪਰ ਉਹ ਕਾਮੇਡੀ ਦੀ ਭਾਵਨਾ ਬਾਰੇ ਕੁਝ ਨਹੀਂ ਜਾਣਦੇ ਸੀ। ਚੱਲੋ ਛੁਟਕਾਰਾ ਤਾਂ ਮਿਲਿਆ"

Image Source: Twitter

ਟ੍ਰੋਲ ਹੋਣ ਤੋਂ ਬਾਅਦ ਰੋਹਨ ਜੋਸੀ ਨੇ ਮੰਗੀ ਮੁਆਫੀ

ਜਿਵੇਂ ਹੀ ਰੋਹਨ ਜੋਸ਼ੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਸਣੇ ਹਰ ਪਾਸਿਓਂ ਉਨ੍ਹਾਂ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਜਦੋਂ ਰੋਹਨ ਜੋਸ਼ੀ ਨੇ ਖ਼ੁਦ ਦੇ ਲਈ ਲੋਕਾਂ ਵਿੱਚ ਭਾਰੀ ਰੋਸ ਤੇ ਗੁੱਸਾ ਵੇਖਿਆ ਤਾਂ ਉਨ੍ਹਾਂ ਨੇ ਜਲਦ ਹੀ ਪੋਸਟ ਡਿਲੀਟ ਕਰ ਦਿੱਤੀ ਅਤੇ ਨਵੀਂ ਪੋਸਟ ਪਾ ਕੇ ਜਨਤਾ ਤੋਂ ਮੁਆਫੀ ਮੰਗ ਲਈ ਹੈ।

Image Source: Twitter

ਰੋਹਨ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, 'ਮੈਂ ਆਪਣੀ ਪੋਸਟ ਨੂੰ ਇਹ ਸੋਚ ਕੇ ਡਿਲੀਟ ਕੀਤਾ, ਕਿ ਇੱਕ ਮਿੰਟ ਦੇ ਗੁੱਸੇ ਤੋਂ ਬਾਅਦ ਮੈਂ ਸੋਚਿਆ ਕਿ ਅੱਜ ਨਿੱਜੀ ਭਾਵਨਾਵਾਂ ਨੂੰ ਸਾਹਮਣੇ ਲਿਆਉਣ ਦਾ ਦਿਨ ਨਹੀਂ ਹੈ। ਮੁਆਫ ਕਰਨਾ ਜੇਕਰ ਮੈਂ ਤੁਹਾਨੂੰ ਦੁੱਖ ਪਹੁੰਚਾਇਆ ਹੈ ਅਤੇ ਤੁਹਾਡੇ ਇਸ ਦ੍ਰਿਸ਼ਟੀਕੋਣ ਲਈ ਧੰਨਵਾਦ।

ਰੋਹਨ ਜੋਸ਼ੀ ਦੇ ਨਵੇਂ ਪੋਸਟ ਤੋਂ ਬਾਅਦ ਰਾਜੂ ਦੇ ਫੈਨਜ਼ ਕੁਝ ਸ਼ਾਂਤ ਹੋਏ, ਪਰ ਕੁਝ ਟ੍ਰੋਲਰਸ ਅਜੇ ਵੀ ਰੋਹਨ ਨੂੰ ਟ੍ਰੋਲ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਰੋਹਨ ਨੂੰ ਅਜਿਹੀ ਸ਼ਰਮਨਾਕ ਪੋਸਟ ਨਹੀਂ ਪਾਉਣੀ ਚਾਹੀਦੀ ਸੀ। ਉਨ੍ਹਾਂ ਨੂੰ ਹੋਰ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ।

Image Source: Twitter

ਹੋਰ ਪੜ੍ਹੋ: ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੀ ਫ਼ਿਲਮ 'Code Name Tiranga' ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

ਦੱਸ ਦਈਏ ਕਿ 'ਗਜੋਧਰ ਭਈਆ' ਦੇ ਨਾਮ ਨਾਲ ਮਸ਼ਹੂਰ ਰਾਜੂ ਸ਼੍ਰੀਵਾਸਤਵ, ਜਿਨ੍ਹਾਂ ਨੇ ਆਪਣੀ ਲਾਜਵਾਬ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ ਹੈ, ਉਹ ਅੱਜ ਪੰਜ ਤੱਤਾਂ 'ਚ ਵਿਲੀਨ ਹੋ ਗਏ। ਰਾਜੂ ਦਾ ਅੰਤਿਮ ਸਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network