ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਦਿੱਲੀ ਦੇ AIIMS 'ਚ ਕਰਵਾਇਆ ਭਰਤੀ

Reported by: PTC Punjabi Desk | Edited by: Lajwinder kaur  |  August 10th 2022 02:14 PM |  Updated: August 10th 2022 02:20 PM

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਦਿੱਲੀ ਦੇ AIIMS 'ਚ ਕਰਵਾਇਆ ਭਰਤੀ

Raju Srivastava suffers heart attack: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਜੂ ਸ਼੍ਰੀਵਾਸਤਵ ਜਿੰਮ 'ਚ ਵਰਕਆਊਟ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਨੂੰ ਜਲਦਬਾਜ਼ੀ 'ਚ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ : ਇਸ ਤਸਵੀਰ ‘ਚ ਨਜ਼ਰ ਆ ਰਹੇ ਐਕਟਰ ਤੇ ਐਕਟਰੈੱਸ ਨੂੰ ਕੀ ਤੁਸੀਂ ਪਹਿਚਾਣ ਪਾਏ? ਦੋਵਾਂ ਨੇ ਇਕੱਠੇ ਕੀਤਾ ਸੀ ਬਾਲੀਵੁੱਡ ‘ਚ ਡੈਬਿਊ

image source instagram

ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਜਿੰਮ 'ਚ ਟ੍ਰੈਡਮਿਲ 'ਤੇ ਦੌੜ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਛਾਤੀ 'ਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਗਏ। ਰਾਜੂ ਸ਼੍ਰੀਵਾਸਤਵ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਰਾਜੂ ਸ਼੍ਰੀਵਾਸਤਵ ਲਈ ਦੁਆਵਾਂ ਕਰ ਰਹੇ ਹਨ।

image source instagram

ਬਾਲੀਵੁੱਡ ਦੇ ਕਾਮੇਡੀ ਕਿੰਗਸ ਬਾਰੇ ਗੱਲ ਕਰਦੇ ਹਾਂ ਉਨ੍ਹਾਂ ਚੋਂ ਇੱਕ ਨਾਂਅ ਰਾਜੂ ਸ਼੍ਰੀਵਾਸਤਵ ਦਾ ਵੀ ਹੈ। ਉਹ ਨਾਂ ਮਹਿਜ਼ ਚੰਗੇ ਕਲਾਕਾਰ ਬਲਕਿ ਇੱਕ ਚੰਗੇ ਇਨਸਾਨ ਵੀ ਹਨ। ਰਾਜੂ ਦਾ ਬਚਪਨ ਦਾ ਨਾਂਅ ਸਤਿਆ ਪ੍ਰਕਾਸ਼ ਹੈ, ਪਰ ਦੁਨੀਆਂ ਉਨ੍ਹਾਂ ਨੂੰ ਰਾਜੂ ਸ਼੍ਰੀਵਾਸਤਵ ਦੇ ਨਾਂਅ ਨਾਲ ਜਾਣਦੀ। ਰਾਜੂ ਲੋਕਾਂ ਵਿੱਚ ਗਜੋਧਰ ਭਈਆ ਨਾਮ ਦੇ ਕਿਰਦਾਰ ਨਾਲ ਵੀ ਕਾਫੀ ਮਸ਼ਹੂਰ ਹਨ।

ਰਾਜੂ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ। ਉਹ ਵੱਡੇ ਹੋ ਕੇ ਕਾਮੇਡੀਅਨ ਹੀ ਬਣਨਾ ਚਾਹੁੰਦੇ ਸੀ। ਅਕਸਰ ਆਪਣੇ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ। ਦੱਸ ਦਈਏ ਉਹ ਲੰਬੇ ਸਮੇਂ ਤੋਂ  ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਉਹ ਕਈ ਫ਼ਿਲਮਾਂ 'ਚ ਵੀ ਆਪਣੀ ਕਮੇਡੀ ਦਾ ਤੜਕਾ ਲਗਾ ਚੁੱਕੇ ਹਨ। ਰਾਜੂ ਸ਼੍ਰੀਵਾਸਤਵ ਦੇ ਚਾਹੁਣ ਵਾਲੇ ਇਹੀ ਦੁਆਵਾਂ ਕਰ ਰਹੇ ਨੇ ਕਿ ਉਹ ਜਲਦ ਸਿਹਤਮੰਦ ਹੋ ਜਾਣ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network