ਇਸ ਅਦਾਕਾਰਾ ਦੇ ਖਾਣੇ ਵਿੱਚੋਂ ਨਿਕਲਿਆ ਕਾਕਰੋਚ, ਤਸਵੀਰਾਂ ਕੀਤੀਆਂ ਸਾਂਝੀਆਂ
ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ nivetha pethuraj ਨੇ ਇੱਕ ਆਨਲਾਈਨ ਖਾਣਾ ਸਪਲਾਈ ਕਰਨ ਵਾਲੇ ਇੱਕ ਰੈਸਟੋਟੈਂਟ ਤੇ ਆਪਣਾ ਗੁੱਸਾ ਕੱਢਿਆ ਹੈ । ਦਰਅਸਲ ਇਸ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਰੈਸਟੋਰੈਂਟ ਤੋਂ ਆਨਲਾਈਨ ਖਾਣਾ ਮੰਗਵਾਇਆ ਸੀ, ਜਿਸ ਵਿੱਚ ਉਹਨਾਂ ਨੂੰ ਕਾਕਰੋਚ ਗਿਰਿਆ ਹੋਇਆ ਮਿਲਿਆ ਹੈ ।
Pic Courtesy: Instagram
ਹੋਰ ਪੜ੍ਹੋ :
ਅਦਾਕਾਰਾ ਮਹਿਮਾ ਚੌਧਰੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
Pic Courtesy: Instagram
ਇਸ ਤੋਂ ਬਾਅਦ ਉਹਨਾ ਨੇ ਇੱਕ ਫੋਟੋ ਸ਼ੇਅਰ ਕਰਕੇ ਰੈਸਟੋਰੈਂਟ ਤੇ ਜੰਮ ਕੇ ਭੜਾਸ ਕੱਢੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ nivetha pethuraj ਦਾ ਗੁੱਸਾ ਇੱਕ ਹੀ ਪੋਸਟ ਵਿੱਚ ਸ਼ਾਂਤ ਨਹੀਂ ਹੋਇਆ । ਉਹਨਾਂ ਨੇ ਇਸ ਸਬੰਧ ਵਿੱਚ ਕਈ ਪੋਸਟਾਂ ਸਾਂਝੀਆਂ ਕੀਤੀਆਂ ਤੇ ਰੈਸਟੋਰੈਂਟ ਨੂੰ ਖਰੀਆਂ ਖਰੀਆਂ ਸੁਣਾਈਆਂ ।
Pic Courtesy: Instagram
ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਚੌਲਾਂ ਵਿੱਚੋਂ ਵੱਡਾ ਸਾਰਾ ਕਾਕਰੋਚ ਨਿਕਲਿਆ ਹੈ । ਉਹਨਾਂ ਨੇ ਦੱਸਿਆ ਕਿ ਇਹ ਸਭ ਕੁਝ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਵੀ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ । ਇਸ ਦੇ ਨਾਲ ਹੀ ਉਹਨਾਂ ਨੇ ਰੈਸਟੋਰੈਂਟ ਦੀ ਰੈਗੂਲਰ ਚੈੱਕਿੰਗ ਦੀ ਮੰਗ ਕੀਤੀ ।