ਦਿਲਪ੍ਰੀਤ ਢਿੱਲੋਂ ਤੇ ਮਿੱਕੀ ਸਿੰਘ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼
ਦਿਲਪ੍ਰੀਤ ਢਿੱਲੋਂ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਦਿਲਪ੍ਰੀਤ ਢਿੱਲੋਂ ਨੇ ਇਹ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਦਿਲਪ੍ਰੀਤ ਢਿੱਲੋਂ ਤੇ ਮਿੱਕੀ ਸਿੰਘ ਦਾ ਇਹ ਗੀਤ 'ਕਲੋਜ਼ਰ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਖ਼ਬਰਾਂ ਦੀ ਮੰਨੀਏ ਤਾਂ ਇਹ ਗਾਣਾ ਇਸ ਹਫ਼ਤੇ ਰਿਲੀਜ਼ ਹੋ ਜਾਵੇਗਾ । ਢਿੱਲੋਂ ਵੱਲੋਂ ਸ਼ੇਅਰ ਕੀਤੇ ਟੀਜ਼ਰ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਲੋਕ ਇਸ ਤੇ ਲਗਾਤਾਰ ਆਪਣੇ ਕਮੈਂਟ ਦੇ ਰਹੇ ਹਨ ।
https://www.instagram.com/p/B0h9B3inzm_/
ਦਿਲਪ੍ਰੀਤ ਢਿੱਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦਾ ਗਾਣਾ ਗਰਾਰੀਬਾਜ਼ ਕਾਫੀ ਹਿੱਟ ਰਿਹਾ ਹੈ । ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਕਾਫੀ ਪਸੰਦ ਕੀਤਾ ਸੀ ।
ਇਸ ਤੋਂ ਇਲਾਵਾ ਢਿੱਲੋਂ ਦਾ ਗਾਣਾ 'ਗੁੰਡੇ ਇੱਕ ਵਾਰ ਫੇਰ' ਵੀ ਕਾਫੀ ਪਸੰਦ ਕੀਤਾ ਗਿਆ ਹੈ । ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਵੀ ਲੱਖਾਂ ਵਿੱਚ ਹੈ । ਦਿਲਪ੍ਰੀਤ ਢਿੱਲੋਂ ਤੇ ਮਿੱਕੀ ਸਿੰਘ ਦੇ ਨਵੇਂ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਕਿਨ੍ਹਾਂ ਪਿਆਰ ਦਿੰਦੇ ਹਨ ਇਹ ਗਾਣੇ ਦੀ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।
https://www.instagram.com/p/BvdX-_BgBlz/