ਅੰਮ੍ਰਿਤਸਰ ਵਿੱਚ ਪੌਦਿਆਂ ਤੇ ਦਰਖਤਾਂ ਲਈ ਖੋਲਿਆ ਗਿਆ ਹਸਪਤਾਲ
ਤੁਸੀਂ ਇਨਸਾਨਾਂ ਤੇ ਜਾਨਵਰਾਂ ਦੇ ਹਸਪਤਾਲ ਤਾਂ ਸੁਣੇ ਹੋਣਗੇ, ਪਰ ਦਰਖਤਾਂ ਤੇ ਪੌਦਿਆਂ ਲਈ ਹਸਪਤਾਲ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ । ਪਰ ਅੰਮ੍ਰਿਤਸਰ ਦੇ ਰੋਹਿਤ ਮਹਿਰਾ ਨੇ ਇਹ ਸੇਵਾ ਸ਼ੁਰੂ ਕੀਤੀ ਹੈ । ਰੋਹਿਤ ਉਹਨਾਂ ਦਰਖਤਾਂ ਤੇ ਪੌਦਿਆਂ ਦਾ ਇਲਾਜ਼ ਕਰਦੇ ਹਨ ਜਿਹੜੇ ਸੁੱਕ ਜਾਂਦੇ ਹਨ ਜਾਂ ਮੁਰਝਾਉਣ ਲੱਗਦੇ ਹਨ ।
Image from ANI's tweet
ਹੋਰ ਪੜ੍ਹੋ :
ਕਿਸਾਨਾਂ ਨੂੰ ਲੈ ਕੇ ਧਰਮਿੰਦਰ ਨੇ ਕਹੀ ਵੱਡੀ ਗੱਲ, ਕਿਹਾ ‘ਮੈਨੂੰ ਆਪਣਿਆਂ ਨੇ ਦਿੱਤਾ ਸਦਮਾ’
Image from ANI's tweet
ਰੋਹਿਤ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਦਰਖਤ ਤੇ ਪੌਦਿਆਂ ਵਿੱਚ ਜਾਨ ਹੁੰਦੀ ਹੈ, ਜਿਸ ਨੂੰ ਵਿਗਿਆਨੀ ਜਗਦੀਸ਼ ਚੰਦਰ ਬਾਸੂ ਨੇ ਸਾਬਿਤ ਵੀ ਕੀਤਾ ਹੈ । ਰੋਹਿਤ ਦੀ ਇਸ ਸ਼ੁਰੂਆਤ ਨੂੰ ਦੁਨੀਆ ਦਾ ਪਹਿਲਾ ਟ੍ਰੀ ਹਸਪਤਾਲ ਦੱਸਿਆ ਜਾ ਰਿਹਾ ਹੈ ।
Image from ANI's tweet
ਜਿੱਥੇ ਦਰਖਤਾਂ ਦਾ ਇਲਾਜ਼ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਇੱਕ ਟ੍ਰੀ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ । ਜਿਸ ਦੀ ਟੀਮ ਪੌਦਿਆਂ ਦਾ ਇਲਾਜ਼ ਕਰਦੀ ਹੈ । ਰੋਹਿਤ ਦੀ ਇਸ ਸ਼ੁਰੂਆਤ ਦੇ ਹਰ ਪਾਸੇ ਚਰਚੇ ਹਨ ।
https://twitter.com/ANI/status/1363634236968767488