ਫ਼ਿਲਮ 'ਸਰਕਸ' ਦੇ ਗੀਤ 'ਕਰੰਟ ਲਗਾ ਰੇ' ਦਾ ਟੀਜ਼ਰ ਹੋਇਆ ਰਿਲੀਜ਼, ਰਣਵੀਰ-ਦੀਪਿਕਾ ਦੀ ਕਿਊਟ ਕਮਿਸਟਰੀ ਦੇਖ ਕੇ ਪ੍ਰਸ਼ੰਸਕ ਹੋਏ ਖੁਸ਼
'Cirkus’ song ‘Current Laga Re’ teaser out; ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫ਼ਿਲਮ 'ਸਰਕਸ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੌਰਾਨ ਫ਼ਿਲਮ ਦੇ ਨਵੇਂ ਗੀਤ 'ਕਰੰਟ ਲਗਾ ਰੇ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਪਤੀ ਰਣਵੀਰ ਸਿੰਘ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਫ਼ਿਲਮ 'ਚ ਅਦਾਕਾਰਾ ਦੀ ਇਹ ਦਿੱਖ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਜਿਸ ਕਾਰਨ ਟੀਜ਼ਰ ਨੂੰ ਕੁਝ ਹੀ ਮਿੰਟਾਂ 'ਚ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਕਮੈਂਟ 'ਤੇ ਗੀਤ ਦੀ ਤਾਰੀਫ ਕਰ ਰਹੇ ਹਨ।
image source: Instagram
ਹੋਰ ਪੜ੍ਹੋ : ਬਿੰਨੂ ਢਿੱਲੋਂ ਆਪਣੇ ਮਰਹੂਮ ਮਾਪਿਆਂ ਦੀ ਮੈਰਿਜ ਐਨੀਵਰਸਰੀ ‘ਤੇ ਹੋਏ ਭਾਵੁਕ, ਸਾਂਝਾ ਕੀਤਾ ਇਹ ਖ਼ਾਸ ਵੀਡੀਓ
image source: Instagram
ਫ਼ਿਲਮ 'ਸਰਕਸ' ਦੇ ਟ੍ਰੇਲਰ ਦੇ ਅੰਤ 'ਚ ਦੀਪਿਕਾ ਪਾਦੁਕੋਣ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਗੀਤ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਅਸਲ, ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇਹ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਅਭਿਨੇਤਰੀ ਨੇ ਗੀਤ ਦੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ, ਹੁਣ... ਇਸ ਦੇ ਲਈ, ਕੱਲ ਮਿਲਦੇ ਹਾਂ... ਇਸ ਦੇ ਨਾਲ ਹੀ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਇਹ ਗੀਤ ਕੱਲ ਯਾਨੀ 8 ਦਸੰਬਰ 2022 ਨੂੰ ਰਿਲੀਜ਼ ਹੋਵੇਗਾ। ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਦੀਪਿਕਾ ਅਤੇ ਰਣਵੀਰ ਨੂੰ ਗੀਤ 'ਚ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ। ਦੱਸ ਦਈਏ ਇਹ ਫ਼ਿਲਮ 23 ਨੂੰ ਰਿਲੀਜ਼ ਹੋਵੇਗੀ।
image source: Instagram