UK ਦੇ ਅੰਗਰੇਜ਼ ਜੋੜੇ ਨੇ ਆਪਣੇ ਬੱਚੇ ਦਾ ਨਾਂ ਭਾਰਤੀ ਵਿਅੰਜਨ 'ਪਕੌੜਾ' 'ਤੇ ਰੱਖਿਆ ਨਾਮ, ਸੋਸ਼ਲ ਮੀਡੀਆ 'ਤੇ ਲੋਕ ਦੇ ਰਹੇ ਨੇ ਮਜ਼ੇਦਾਰ ਪ੍ਰਤੀਕਿਰਿਆ
Child named 'Pakora' by parents : ਤੁਸੀਂ ਅਕਸਰ ਲੋਕਾਂ ਨੂੰ ਆਪਣੇ ਬੱਚਿਆਂ ਦੇ ਨਾਮ ਕਿਸੇ ਨਾ ਕਿਸੇ ਮਸ਼ਹੂਰ ਵਿਅਕਤੀ, ਮਸ਼ਹੂਰ ਸਥਾਨ, ਦੇਵਤੇ ਦੇ ਨਾਂ 'ਤੇ ਰੱਖਦੇ ਹੋਇਆ ਸੁਣਿਆ ਹੋਵੇਗਾ। ਪਰ ਕੀ ਤੁਸੀਂ ਸ਼ਾਇਦ ਹੀ ਕਿਸੇ ਮਾਤਾ-ਪਿਤਾ ਨੂੰ ਕਿਸੇ ਖਾਣ-ਪੀਣ ਵਾਲੀ ਚੀਜ਼ 'ਤੇ ਆਪਣੇ ਬੱਚੇ ਦਾ ਨਾਂ ਰੱਖਦੇ ਹੋਏ ਦੇਖਿਆ ਜਾਂ ਸੁਣਿਆ ਹੋਵੇ। ਸ਼ਾਇਦ ਨਹੀਂ, ਪਰ ਅਜਿਹਾ ਕਾਰਨਾਮਾ ਇੱਕ ਬ੍ਰਿਟਿਸ਼ ਮਾਤਾ-ਪਿਤਾ ਨੇ ਕੀਤਾ ਹੈ। ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਪਕੌੜਾ ਰੱਖਿਆ ਹੈ। ਭਾਰਤ ਵਿੱਚ ਲੋਕ ਸਨੈਕਸ ਵਿੱਚ ਇਸ ਵਿਅੰਜਨ ਦਾ ਖੂਬ ਆਨੰਦ ਲੈਂਦੇ ਹਨ।
ਹੋਰ ਪੜ੍ਹੋ : ਸੋਨਮ ਕੂਪਰ ਦੀ ਚਾਚੀ ਨੇ ਵਿਆਹੁਤਾ ਜੀਵਨ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ‘25 ਸਾਲ ਦੇ ਰਿਸ਼ਤੇ 'ਚ ਮਿਲਿਆ ਧੋਖਾ’
image source twitter
ਬ੍ਰਿਟਿਸ਼ ਦੇ ਇੱਕ ਅੰਗਰੇਜ ਮਾਤਾ-ਪਿਤਾ ਨੇ ਆਪਣੇ ਬੱਚੇ ਦਾ ਨਾਂ 'ਪਕੌੜਾ' ਰੱਖਿਆ ਹੈ ਕਿਉਂਕਿ ਉਹ ਇਸ ਨੂੰ ਪਸੰਦ ਕਰਦੇ ਹਨ। ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈ ਅਤੇ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਟਿੱਪਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਇਰਲੈਂਡ ਦੇ ਨਿਊਟਾਊਨਬੇ ਦੇ ਮਸ਼ਹੂਰ ਰੈਸਟੋਰੈਂਟ 'ਕੈਪਟਨ ਟੇਬਲ' ਨੇ ਬਿੱਲ ਨਾਲ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ।
image source twitter
ਇਸ ਰੈਸਟੋਰੈਂਟ ਨੇ ਫੇਸਬੁੱਕ ਰਾਹੀਂ ਦੱਸਿਆ ਕਿ ਇਹ ਬ੍ਰਿਟਿਸ਼ ਜੋੜਾ ਕਈ ਵਾਰ ਇੱਥੇ ਆਉਂਦਾ ਹੈ। ਉਨ੍ਹਾਂ ਨੇ ਹੁਣ ਆਪਣੇ ਰੈਸਟੋਰੈਂਟ 'ਚ ਪਰੋਸੇ ਗਏ ਪਸੰਦੀਦਾ ਪਕਵਾਨ 'ਤੇ ਆਪਣੇ ਨਵਜੰਮੇ ਬੱਚੇ ਦਾ ਨਾਂ ਰੱਖਿਆ ਹੈ। ਉਨ੍ਹਾਂ ਨੇ ਅੱਗੇ ਲਿਖਿਆ, ''ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਕਿਹੜੀ ਡਿਸ਼ ਹੈ, ਤਾਂ ਇਹ 'ਪਕੌੜੇ' ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਹੀ 'ਪਕੌੜੇ' ਜੋ ਅਸੀਂ ਮਾਨਸੂਨ ਵਿੱਚ ਚਾਹ ਨਾਲ ਅਨੰਦ ਮਾਣਦੇ ਹਾਂ!
image source twitter
ਰੈਸਟੋਰੈਂਟ ਨੇ ਨਵਜੰਮੇ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਦੁਨੀਆ 'ਚ ਤੁਹਾਡਾ ਸੁਆਗਤ ਹੈ ਪਕੌੜਾ! ਅਸੀਂ ਤੁਹਾਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰ ਪਾ ਰਹੇ!' ਰੈਸਟੋਰੈਂਟ ਦੇ ਮਾਲਕ ਨੇ ਬਿੱਲ ਦੀ ਰਸੀਦ ਵੀ ਸਾਂਝੀ ਕੀਤੀ ਹੈ। ਇਸ ਵਿੱਚ ਕੁਝ ਪਕਵਾਨਾਂ ਦੇ ਨਾਂ ਸਨ, ਜਿਨ੍ਹਾਂ ਵਿਚ 'ਪਕੌੜੇ' ਵੀ ਸ਼ਾਮਲ ਸਨ।
ਇਹ ਤਸਵੀਰ ਟਵਿੱਟਰ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਆਪਣੇ ਅਗਲੇ ਬੱਚੇ ਦਾ ਨਾਂ Large Donner & Chips ਰੱਖਾਂਗਾ। ਇਸ ਤਰ੍ਹਾਂ ਲੋਕ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।
NEVER DELETING FACEBOOK pic.twitter.com/AtRir63IBn
— Evan Powell (@EvanPowell03) August 31, 2022