‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਵੀਡੀਓ ਪਾ ਕੇ ਪਤੀ ਯੁਵਰਾਜ ਹੰਸ ਨੂੰ ਕੀਤਾ ਵਿਸ਼
ਛੋਟੀ ਸਰਦਾਰਨੀ ਫੇਮ ਅਦਾਕਾਰਾ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਜ਼ਰੂਰ ਸ਼ੇਅਰ ਕਰਦੀ ਹੈ। ਅੱਜ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਹੈ। ਇਸ ਖ਼ਾਸ ਮੌਕੇ ਉੱਤੇ ਅਦਾਕਾਰਾ ਨੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।
ਉਨ੍ਹਾਂ ਨੇ ਆਪਣੇ ਪਿਆਰ ਦੀ ਕਹਾਣੀ ਨੂੰ ਇਸ ਵੀਡੀਓ ਦੇ ਜ਼ਰੀਏ ਬਿਆਨ ਕੀਤਾ ਹੈ। ਵੀਡੀਓ ਦੀ ਸ਼ੁਰੂਆਤ ਚ ਦੋਵਾਂ ਦੇ ਪਿਆਰ ਸਮੇਂ ਤੇ ਫਿਰ ਵਿਆਹ ਤੇ ਬਾਅਦ ਚ ਰੇਦਾਨ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੇ ਬਿਤਾਏ ਪਲਾਂ ਨੂੰ ਪੇਸ਼ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਾਨਸੀ ਨੇ ਯੁਵਰਾਜ ਲਈ ਲਿਖਿਆ ਹੈ- ‘ਹੈਪੀ ਐਨੀਵਰਸਰੀ ਮੇਰੇ ਪਿਆਰ @yuvrajhansofficial..ਬਹੁਤ ਸਾਰਾ ਪਿਆਰ, ਜਿਨ੍ਹਾਂ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਹਾਂ... However Jus Wanna Day That Wanna Take My Last Breath With U’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਯੁਵਰਾਜ ਤੇ ਮਾਨਸ਼ੀ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Na Jatta Na’ ‘ਚ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੇ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਹਰਪ ਫਾਰਮਰ
ਦੱਸ ਦਈਏ ਦੋਵਾਂ ਨੇ ਸਾਲ 2019 ਦੀ 21 ਫਰਵਰੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਇਸ ਵਿਆਹ ‘ਚ ਖ਼ਾਸ ਰਿਸ਼ਤੇਦਾਰ ਤੇ ਫੈਮਿਲੀ ਮੈਂਬਰ ਹੀ ਸ਼ਾਮਿਲ ਹੋਏ ਸਨ । ਪਰ ਵਿਆਹ ਤੋਂ ਬਾਅਦ ਦਿੱਤੀ ਰਿਸ਼ੈਪਸਨ ਪਾਰਟੀ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਦੱਸ ਦਈਏ ਮਾਨਸੀ ਸ਼ਰਮਾ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ਚ ਕੰਮ ਕਰ ਚੁੱਕੀ ਹੈ। ਯੁਵਰਾਜ ਹੰਸ ਜੋ ਕਿ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ। ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਦੱਸ ਦਈਏ ਦੋਵਾਂ ਹੈਪਲੀ ਇੱਕ ਪੁੱਤਰ ਰੇਦਾਨ ਦੇ ਮਾਪੇ ਨੇ।
View this post on Instagram