ਛਵੀ ਮਿੱਤਲ ਨੇ ਸਰਜਰੀ ਤੋਂ ਬਾਅਦ ਪਹਿਲੀ ਵਾਰ ਸ਼ੇਅਰ ਕੀਤੀ ਜਿਮ ਸੈਲਫੀ , ਫੈਨਜ਼ ਨੇ ਕੀਤੀ ਤਾਰੀਫ

Reported by: PTC Punjabi Desk | Edited by: Pushp Raj  |  May 13th 2022 05:45 PM |  Updated: May 13th 2022 05:46 PM

ਛਵੀ ਮਿੱਤਲ ਨੇ ਸਰਜਰੀ ਤੋਂ ਬਾਅਦ ਪਹਿਲੀ ਵਾਰ ਸ਼ੇਅਰ ਕੀਤੀ ਜਿਮ ਸੈਲਫੀ , ਫੈਨਜ਼ ਨੇ ਕੀਤੀ ਤਾਰੀਫ

ਮਸ਼ਹੂਰ ਟੀਵੀ ਅਦਾਕਾਰਾ ਛਵੀ ਮਿੱਤਲ ਬੀਤੇ ਲੰਮੇਂ ਸਮੇਂ ਤੋਂ ਬ੍ਰੈਸਟ ਕੈਂਸਰ ਦੀ ਬਿਮਾਰੀ ਨਾਲ ਜੁਝ ਰਹੀ ਸੀ। ਛਵੀ ਮਿੱਤਲ ਨੂੰ ਕੁਝ ਸਮਾਂ ਪਹਿਲਾਂ ਬ੍ਰੈਸਟ ਕੈਂਸਰ ਦੀ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਉਹ ਹੁਣ ਜਿਮ ਵਿੱਚ ਵਾਪਸ ਆ ਗਈ ਹੈ। ਟੀਵੀ ਅਦਾਕਾਰਾ ਨੇ ਆਪਣੀ ਸਰਜਰੀ ਤੋਂ ਬਾਅਦ ਪਹਿਲੀ ਜਿਮ ਸੈਲਫੀ ਸ਼ੇਅਰ ਕੀਤੀ ਹੈ।

image From instagram

ਛਵੀ ਮਿੱਤਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਛਵੀ ਜਿਮ ਦੇ ਅੰਦਰ ਖੜੀ ਹੋਈ ਵਿਖਾਈ ਦੇ ਰਹੀ ਹੈ ਅਤੇ ਤਸਵੀਰ ਦੇ ਵਿੱਚ ਛਵੀ ਦੇ ਸਰਜਰੀ ਦਾ ਨਿਸ਼ਾਨ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਦੇ ਨਾਲ ਛਵੀ ਨੇ ਇੱਕ ਲੰਬੀ ਪੋਸਟ ਲਿਖੀ ਹੈ ਜਿਸ ਵਿੱਚ ਉਹ ਬ੍ਰੈਸਟ ਕੈਂਸਰ ਬਾਰੇ ਦੱਸ ਰਹੀ ਹੈ। ਇਸ ਦੌਰਾਨ ਛਵੀ ਜਿਮ ਵਿੱਚ ਲਈ ਗਈ ਸੈਲਫੀ ਵਿੱਚ ਇੱਕ ਸ਼ੀਸ਼ੇ ਦੀ ਮਦਦ ਨਾਲ ਆਪਣੀ ਸਰਜਰੀ ਦੇ ਜ਼ਖ਼ਮ ਦਿਖਾਉਂਦੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਛਵੀ ਨੇ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਮੈਂ ਉਹ ਕੀਤਾ ਜੋ ਮੈਂ ਸੋਚਿਆ ਵੀ ਨਹੀਂ ਸੀ! ਮੈਂ ਅੱਜ ਜਿਮ ਗਈ।'ਆਰਮਪਿਟ 'ਤੇ ਦਿੱਖ ਰਿਹਾ ਹੈ ਸਰਜਰੀ ਦਾ ਨਿਸ਼ਾਨ, ਜਿਵੇਂ ਮੈਨੂੰ ਆਪਣੇ ਆਪ 'ਤੇ ਮਾਣ ਹੈ, ਮੇਰੇ ਫਿਜ਼ੀਓਥੈਰੇਪਿਸਟ ਨੂੰ ਵੀ ਮੇਰੇ 'ਤੇ ਮਾਣ ਹੈ।"

image From instagram

ਬ੍ਰੈਸਟ ਕੈਂਸਰ ਦੀ ਸਰਜਰੀ ਤੋਂ ਬਾਅਦ , ਛਵੀ ਮਿੱਤਲ ਦੀ ਇਹ ਪਹਿਲੀ ਜਿਮ ਆਊਟਿੰਗ ਸੀ। ਆਪਣੇ ਵਰਕਆਊਟ ਅਨੁਭਵ ਨੂੰ ਸਾਂਝਾ ਕਰਦੇ ਹੋਏ, ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਮੈਂ ਆਪਣੇ ਸੱਜੇ ਹੱਥ ਦੀ ਵਰਤੋਂ ਨਹੀਂ ਕਰ ਸਕਦੀ ਸੀ, ਇਸ ਲਈ ਮੈਂ ਨਹੀਂ ਕੀਤੀ। ਵਜ਼ਨ ਨਹੀਂ ਚੁੱਕ ਸਕੀ, ਇਸ ਲਈ ਮੈਂਵੇਟ ਲਿਫਟਿੰਗ ਸੈਸ਼ਨ ਨਹੀਂ ਕੀਤਾ। ਮੈਂ ਸਟਰੈਚਿੰਗ ਨਾਲ ਸਬੰਧਤ ਕੋਈ ਕੰਮ ਨਹੀਂ ਕਰ ਸਕਦੀ ਸੀ, ਇਸ ਲਈ ਮੈਂ ਨਹੀਂ ਕੀਤਾ। ਪਰ ਮੈਂ ਇਸ ਗੱਲ 'ਤੇ ਧਿਆਨ ਦਿੱਤਾ ਕਿ ਮੈਂ ਕੀ ਕਰ ਸਕਦੀ ਸੀ। ਮੈਂ ਸਕੁਐਟਸ, ਲੰਗਜ਼, ਬਲਗੇਰੀਅਨ ਸਪਲਿਟ ਸਕੁਐਟਸ, ਸਿੰਗਲ ਲੈਗ ਸਕੁਐਟਸ ਅਤੇ ਸੂਮੋ ਸਕੁਐਟਸ ਕਰ ਸਕਦੀ ਹਾਂ! ਇਹ ਮੇਰੇ ਲਈ ਕਾਫੀ ਹੈ। ਮੇਰੇ ਕੋਲ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਹੈ!'

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ 'ਤੇ ਕੈਟਰੀਨਾ ਦੀ ਟੀਮ ਨੇ ਤੋੜੀ ਚੁੱਪੀ, ਦੱਸੀ ਸੱਚਾਈ

ਇਸ ਦੇ ਨਾਲ ਹੀ ਛਵੀ ਨੇ ਕਿਹਾ ਕਿ ਜੇਕਰ ਤੁਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਹੋ ਤਾਂ ਤੁਸੀ ਸਰੀਰਕ ਤੌਰ 'ਤੇ ਵੀ ਮਜਬੂਤ ਰਹੋਗੇ। ਮਾਨਸਿਕ ਸ਼ਕਤੀ ਤੁਹਾਨੂੰ ਕਿਸੇ ਵੀ ਸਮੱਸਿਆ ਤੋਂ ਲੜਨ ਦੀ ਤਾਕਤ ਦਿੰਦੀ ਹੈ।

image From instagram

ਛਵੀ ਦੇ ਦੋਸਤ ਤੇ ਫੈਨਜ਼ ਉਸ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਤੇ ਉਸ ਦੇ ਰਿਕਵਰ ਹੋਣ 'ਤੇ ਉਸ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਫੈਨਜ਼ ਨੇ ਛਵੀ ਦੇ ਸੈਲਫ ਕੌਨਫੀਡੈਂਸ ਤੇ ਤਾਕਤ ਦੀ ਪ੍ਰਸ਼ੰਸਾ ਕੀਤੀ ਕਿ ਉਹ ਆਪਣੀ ਸਰਜਰੀ ਤੋਂ ਤੁਰੰਤ ਬਾਅਦ ਜਿਮ ਵਾਪਸ ਆ ਗਈ। ਪਾਰੁਲ ਚੌਧਰੀ ਨੇ ਆਪਣੀ ਪੋਸਟ 'ਤੇ ਟਿੱਪਣੀ ਕੀਤੀ, 'ਬਹੁਤ ਸਾਰੇ ਪਿਆਰ ਅਤੇ ਤੁਹਾਨੂੰ ਅੰਦਾਜ਼ਾ ਹੈ ਕਿ ਤੁਸੀਂ ਪਹਿਲਾਂ ਹੀ ਕਿੰਨੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ।' ਮਾਹੀ ਵਿਜ ਨੇ ਲਿਖਿਆ, 'ਲਵ ਯੂ।' ਕਈ ਫੈਨਜ਼ ਨੇ ਉਸ ਦੀ ਜਿਮ ਸੈਲਫੀ ਨੂੰ ਇੱਕ ਪ੍ਰੇਰਣਾ ਕਿਹਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network