ਫੈਸ਼ਨ ਵੀਕ 'ਚ ਰੈਂਪ 'ਤੇ ਵਾਕ ਕਰਦੇ ਨਜ਼ਰ ਆਏ ਗੁਰੂ ਰੰਧਾਵਾ 

Reported by: PTC Punjabi Desk | Edited by: Shaminder  |  October 13th 2018 06:08 AM |  Updated: October 13th 2018 06:31 AM

ਫੈਸ਼ਨ ਵੀਕ 'ਚ ਰੈਂਪ 'ਤੇ ਵਾਕ ਕਰਦੇ ਨਜ਼ਰ ਆਏ ਗੁਰੂ ਰੰਧਾਵਾ 

ਗੁਰੂ ਰੰਧਾਵਾ ਇੱਕ ਅਜਿਹੇ ਪੰਜਾਬੀ ਸੈਲੀਬਰੇਟੀ ਨੇ ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਜਿੱਥੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਉੱਥੇ ਹੀ ਸਟਾਇਲ ਨੂੰ ਵੀ ਯੰਗਸਟਰ ਫਾਲੋ ਕਰਦੇ ਨੇ । ਉਨ੍ਹਾਂ ਵੱਲੋਂ ਗਾਏ ਗਏ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ ਤੁਸੀਂ ਕਦੇ ਉਨ੍ਹਾਂ ਨੂੰ ਫੈਸ਼ਨ ਸ਼ੋਅ 'ਚ ਵੇਖਿਆ ਹੈ । ਨਹੀ! ਤਾਂ ਅੱਜ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਰੈਂਪ 'ਤੇ ਵਾਕ ਕਰਦੇ ਹੋਏ ਗੁਰੂ ਰੰਧਾਵਾ ਦੀ ਇੱਕ ਵੀਡਿਓ ।

ਹੋਰ ਵੇਖੋ  : ਗੁਰੂ ਰੰਧਾਵਾ ਦੁਆਰਾ ਗਾਇਆ ਗੀਤ “ਮੋਰਨੀ ਬਣਕੇ” ਹੋਇਆ ਰਿਲੀਜ਼

https://www.instagram.com/p/Bo13gV4nqcK/?hl=en&taken-by=gururandhawa

ਜਿਸ 'ਚ ਰੈਂਪ 'ਤੇ ਵਾਕ ਕਰਦੇ ਹੋਏ ਨਜ਼ਰ ਆ ਰਹੇ ਨੇ । ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਟਾਈਲਿਸ਼ਾ ਕੋਟ ਅਤੇ ਪੈਂਟ 'ਚ ਨਜ਼ਰ ਆ ਰਹੇ ਨੇ ਗੁਰੂ ਰੰਧਾਵਾ । ਰੈਂਪ 'ਤੇ ਜਦੋਂ ਉਨ੍ਹਾਂ ਨੇ ਵਾਕ ਕੀਤੀ ਤਾਂ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਇਸ ਸ਼ੋਅ 'ਚ ਮੌਜੂਦ ਲੋਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆਏ ।

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫੈਸ਼ਨ ਸ਼ੋਅ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਉਨ੍ਹਾਂ ਦੀ ਦੋਸਤ ਨਿਵੇਦਿਤਾ ਨਾਲ ਰੈਂਪ 'ਤੇ ਵਾਕ ਕਰਦੇ ਨਜ਼ਰ ਆ ਰਹੇ ਨੇ ।

ਉਨ੍ਹਾਂ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਪਸੰਦ ਕੀਤਾ ਹੈ । ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਵਾਕ ਦੇ ਦੌਰਾਨ ਜਾਂਦੇ –ਜਾਂਦੇ ਉਹ ਡਾਂਸ ਕਰਦੇ ਵੀ ਵਿਖਾਈ ਦਿੱਤੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network