ਦੇਖੋ ਦੇਵ ਖਰੌੜ ਦੀ ਫ਼ਿਲਮ 'ਬਲੈਕੀਆ' ਦੀਆਂ ਕੁਝ ਅਣਦੇਖੀਆਂ ਤਸਵੀਰਾਂ
ਦੇਵ ਖਰੌੜ ਦੀ ਮੋਸਟ ਅਵੇਟਡ ਫ਼ਿਲਮ ਬਲੈਕੀਆ ਜਿਸ ਨੂੰ ਲੈ ਕੇ ਪ੍ਰਸ਼ੰਸ਼ਕਾਂ ‘ਚ ਕਾਫੀ ਉਤਸੁਕਤਾ ਬਣੀ ਪਈ ਹੈ। ਹਾਲ ਹੀ ‘ਚ ਫ਼ਿਲਮ ਦਾ ਟਰੇਲਰ ਅਤੇ ਫ਼ਿਲਮ ਦਾ ਪਹਿਲਾਂ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਟਰੇਲਰ ਨੂੰ ਦੋ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਆਉ ਦਿਖਾਉਂਦੇ ਹਾਂ ਪਰਦੇ ਦੇ ਪਿੱਛੇ ਦੀਆਂ ਕੁਝ ਤਸਵੀਰਾਂ ਜਿਨ੍ਹਾਂ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਚੋਂ ਇੱਕ ਤਸਵੀਰ ਦੇਵ ਖਰੌੜ ਦੀ ਆਪਣੇ ਨਿੱਕੇ ਫੈਨਜ਼ ਨਾਲ ਵੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਕੁਝ ਸੀਨਜ਼ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ।
ਇਹ ਫ਼ਿਲਮ ਬਾਕੀ ਪੰਜਾਬੀ ਫ਼ਿਲਮਾਂ ਤੋਂ ਕੁਝ ਹੱਟ ਕੇ ਬਣਾਈ ਗਈ ਹੈ, ਜਿਸ ‘ਚ ਪਿਆਰ, ਕਾਮੇਡੀ ਤੋਂ ਇਲਾਵਾ ਦੇਵ ਖਰੌੜ ਦਾ ਐਕਸ਼ਨ ਸਟਾਇਲ ਦੇਖਣ ਨੂੰ ਮਿਲੇਗੀ। ਦਹਾਕੇ 1970 ਦੇ ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦੀ ਇਹ ਮੂਵੀ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਸਰਹੱਦ ਉੱਤੇ ਹੁੰਦੇ ਕਾਲੇ ਕਾਰੋਬਾਰੀਆਂ ਦਾ ਗੁੰਡਾ ਰਾਜ ਨੂੰ ਪੇਸ਼ ਕਰੇਗੀ। ਉਸ ਸਮੇਂ ਸੋਨਾ-ਚਾਂਦੀ ਤੋਂ ਲੈ ਕੇ ਕਈ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ। ਇਸ ਫ਼ਿਲਮ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ, ਅਰਸ਼ ਹੁੰਦਲ, ਅਸ਼ੀਸ਼ ਦੁੱਗਲ ਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।
ਇਸ ਮੂਵੀ ਨੂੰ ਨਿਰਦੇਸ਼ਕ ਸੁਖਮਿੰਦਰ ਧੰਜਾਲ ਨੇ ਡਾਇਰੈਕਟ ਕੀਤਾ ਹੈ। ਬਲੈਕੀਆ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 3 ਮਈ ਨੂੰ ਵਰਲਡ ਵਾਈਡ ‘ਚ ਰਿਲੀਜ਼ ਕੀਤਾ ਜਾਵੇਗਾ।