ਬਾਲੀਵੁੱਡ 'ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  December 19th 2018 02:21 PM |  Updated: December 19th 2018 02:21 PM

ਬਾਲੀਵੁੱਡ 'ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ 

ਇਮਰਾਨ ਹਾਸ਼ਮੀ ਦੀ ਫਿਲਮ 'ਚੀਟ ਇੰਡੀਆ' ਦਾ ਗਾਣਾ 'ਦਾਰੂ ਵਰਗੀ' ਰਿਲੀਜ਼ ਹੋ ਗਿਆ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਕਹਾਣੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿੱਖਿਆ ਪ੍ਰਣਾਲੀ ਇੱਕ ਵੱਡੇ ਕਾਰੋਬਾਰ ਵਾਂਗ ਉਭਰ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗੁਰੂ ਰੰਧਾਵਾ ਨੇ ਗਾਇਆ ਹੈ ।

ਹੋਰ ਵੇਖੋ : ਜੈਜ਼ੀ-ਬੀ ਮਾਤਾ-ਪਿਤਾ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਦੇਖੋ ਵੀਡਿਓ

ਇਸ ਗਾਣੇ ਦੀ ਵੀਡਿਓ ਵਿੱਚ ਵੀ ਗੁਰੂ ਰੰਧਾਵਾ ਅਤੇ ਇਮਰਾਨ ਹਾਸ਼ਮੀ ਦਿਖਾਈ ਦੇ ਰਹੇ ਹਨ । ਇਸ ਗਾਣੇ ਦੀ ਵੀਡਿਓ ਨਿਤਿਨ ਪਰਮਾਰ ਨੇ ਬਣਾਈ ਹੈ ।ਗੁਰੂ ਰੰਧਾਵਾ ਦਾ ਇਹ ਗਾਣਾ ਨੱਚਣ ਗਾਉਣ ਵਾਲਾ ਹੈ ਇਸ ਗਾਣੇ ਨੂੰ ਸੁਣਕੇ ਹਰ ਇੱਕ ਦੇ ਕਦਮ ਥਿਰਕਣ ਲੱਗ ਜਾਂਦੇ ਹਨ ।

ਹੋਰ ਵੇਖੋ : ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ

https://www.youtube.com/watch?v=VXVmtHcf2Dg

ਚੀਟ ਇੰਡੀਆ ਫਿਲਮ ਦਾ ਸੋਮਿਕ ਸੈਨ ਨਿਰਦੇਸ਼ਨ ਕਰ ਰਹੇ ਹਨ ਜਦੋਂ ਕਿ ਭੂਸ਼ਣ ਕੁਮਾਰ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਤੇ ਇਹ ਫਿਲਮ ਅਗਲੇ ਸਾਲ ੨੫ ਜਨਵਰੀ ਨੂੰ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network